ਯਿਰਮਿਯਾਹ 23

ਯੇਰੂਸ਼ਲੇਮ ਦੇ ਨਬੀਆਂ ਵਿੱਚ ਮੈਂ ਇੱਕ ਭਿਆਨਕ ਚੀਜ਼ ਵੇਖੀ ਹੈ: ਉਹ ਵਿਭਚਾਰ ਕਰਦੇ ਹਨ ਅਤੇ ਝੂਠ ਬੋਲਦੇ ਹਨ। ਉਹ ਦੁਸ਼ਟਾਂ ਦੇ ਹੱਥ ਮਜ਼ਬੂਤ ਕਰਦੇ ਹਨ, ਤਾਂ ਜੋ ਉਹਨਾਂ ਵਿੱਚੋਂ ਕੋਈ ਵੀ ਆਪਣੀ ਬੁਰਿਆਈ ਤੋਂ ਨਾ ਮੁੜੇ। ਉਹ ਸਾਰੇ ਮੇਰੇ ਲਈ ਸੋਦੋਮ ਵਰਗੇ ਹਨ; ਯੇਰੂਸ਼ਲੇਮ ਦੇ ਲੋਕ ਗਾਮੂਰਾਹ ਵਰਗੇ ਹਨ।”

Jeremiah 23:14 (UKJV) I have seen also in the prophets of Jerusalem an horrible thing: they commit adultery, and walk in lies: they strengthen also the hands of evildoers, that none does return from his wickedness; they are all of them unto me as Sodom, and the inhabitants thereof as Gomorrah.

12“ਇਸ ਲਈ ਉਹਨਾਂ ਦਾ ਰਾਹ ਉਹਨਾਂ ਲਈ ਹਨ੍ਹੇਰੇ ਵਿੱਚ ਤਿਲਕਣੀਆਂ ਥਾਵਾਂ ਵਾਂਗੂੰ ਹੋਵੇਗਾ, ਜਿਹੜੇ ਵਿੱਚ ਉਹ ਹੱਕੇ ਜਾਣਗੇ ਅਤੇ ਡਿੱਗ ਪੈਣਗੇ, ਕਿਉਂ ਜੋ ਮੈਂ ਉਹਨਾਂ ਉੱਤੇ ਬੁਰਿਆਈ ਲਿਆਵਾਂਗਾ, ਉਹਨਾਂ ਦੀ ਸਜ਼ਾ ਦੇ ਸਾਲ ਵਿੱਚ, ਯਾਹਵੇਹ ਦਾ ਵਾਕ ਹੈ।”

13“ਸਾਮਰਿਯਾ ਦੇ ਨਬੀਆਂ ਵਿੱਚ ਮੈਂ ਇਹ ਘਿਣਾਉਣੀ ਚੀਜ਼ ਵੇਖੀ: ਉਹਨਾਂ ਨੇ ਬਆਲ ਦੁਆਰਾ ਭਵਿੱਖਬਾਣੀ ਕੀਤੀ ਅਤੇ ਮੇਰੀ ਪਰਜਾ ਇਸਰਾਏਲ ਨੂੰ ਕੁਰਾਹੇ ਪਾ ਦਿੱਤਾ।

14ਯੇਰੂਸ਼ਲੇਮ ਦੇ ਨਬੀਆਂ ਵਿੱਚ ਮੈਂ ਇੱਕ ਭਿਆਨਕ ਚੀਜ਼ ਵੇਖੀ ਹੈ: ਉਹ ਵਿਭਚਾਰ ਕਰਦੇ ਹਨ ਅਤੇ ਝੂਠ ਬੋਲਦੇ ਹਨ। ਉਹ ਦੁਸ਼ਟਾਂ ਦੇ ਹੱਥ ਮਜ਼ਬੂਤ ਕਰਦੇ ਹਨ, ਤਾਂ ਜੋ ਉਹਨਾਂ ਵਿੱਚੋਂ ਕੋਈ ਵੀ ਆਪਣੀ ਬੁਰਿਆਈ ਤੋਂ ਨਾ ਮੁੜੇ। ਉਹ ਸਾਰੇ ਮੇਰੇ ਲਈ ਸੋਦੋਮ ਵਰਗੇ ਹਨ; ਯੇਰੂਸ਼ਲੇਮ ਦੇ ਲੋਕ ਗਾਮੂਰਾਹ ਵਰਗੇ ਹਨ।”

15ਇਸ ਲਈ ਸਰਬਸ਼ਕਤੀਮਾਨ ਯਾਹਵੇਹ ਨਬੀਆਂ ਬਾਰੇ ਇਹ ਆਖਦਾ ਹੈ: “ਮੈਂ ਉਹਨਾਂ ਨੂੰ ਕੌੜਾ ਭੋਜਨ ਬਣਾਵਾਂਗਾ ਅਤੇ ਜ਼ਹਿਰੀਲਾ ਪਾਣੀ ਪਿਲਾਵਾਂਗਾ, ਕਿਉਂਕਿ ਯੇਰੂਸ਼ਲੇਮ ਦੇ ਨਬੀਆਂ ਦੇ ਕਾਰਨ ਸਾਰੇ ਦੇਸ਼ ਵਿੱਚ ਅਭਗਤੀ ਫੈਲ ਗਈ ਹੈ।”

16ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਜੋ ਨਬੀ ਤੁਹਾਡੇ ਲਈ ਭਵਿੱਖਬਾਣੀ ਕਰ ਰਹੇ ਹਨ ਉਸ ਨੂੰ ਨਾ ਸੁਣੋ; ਉਹ ਤੁਹਾਨੂੰ ਝੂਠੀਆਂ ਆਸਾਂ ਨਾਲ ਭਰ ਦਿੰਦੇ ਹਨ। ਉਹ ਆਪਣੇ ਮਨਾਂ ਤੋਂ ਦਰਸ਼ਣ ਬੋਲਦੇ ਹਨ, ਪਰ ਯਾਹਵੇਹ ਦੇ ਮੂੰਹੋਂ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.