ਯਿਰਮਿਯਾਹ 23

ਜਿਸ ਨਬੀ ਕੋਲ ਸੁਪਨਾ ਹੈ ਉਹ ਸੁਪਨਾ ਦੱਸੇ, ਪਰ ਜਿਸ ਕੋਲ ਮੇਰਾ ਬਚਨ ਹੈ ਉਹ ਵਫ਼ਾਦਾਰੀ ਨਾਲ ਬੋਲੇ। ਕਿਉਂ ਜੋ ਤੂੜੀ ਦਾ ਦਾਣੇ ਨਾਲ ਕੀ ਸੰਬੰਧ ਹੈ?” ਯਾਹਵੇਹ ਦਾ ਵਾਕ ਹੈ।

Jeremiah 23:28 (UKJV) The prophet that has a dream, let him tell a dream; and he that has my word, let him speak my word faithfully. What is the chaff to the wheat? says the LORD.

26ਕਦ ਤੱਕ ਇਹ ਝੂਠੇ ਅਗੰਮਵਾਕ ਨਬੀਆਂ ਦੇ ਦਿਲ ਵਿੱਚ ਹੋਣਗੇ ਕਿ ਉਹ ਆਪਣੇ ਦਿਲ ਦੇ ਭੁਲੇਖੇ ਦੇ ਅਗੰਮਵਾਕ ਬੋਲਣ?

27ਉਹ ਸੋਚਦੇ ਹਨ ਕਿ ਜਿਹੜੇ ਸੁਪਨੇ ਉਹ ਇੱਕ-ਦੂਜੇ ਨੂੰ ਦੱਸਦੇ ਹਨ, ਉਹ ਮੇਰੇ ਲੋਕਾਂ ਨੂੰ ਮੇਰਾ ਨਾਮ ਭੁੱਲਾ ਦੇਣਗੇ, ਜਿਵੇਂ ਉਹਨਾਂ ਦੇ ਪੁਰਖਿਆਂ ਨੇ ਬਆਲ ਦੀ ਉਪਾਸਨਾ ਦੁਆਰਾ ਮੇਰਾ ਨਾਮ ਭੁਲਾ ਦਿੱਤਾ ਸੀ।

28ਜਿਸ ਨਬੀ ਕੋਲ ਸੁਪਨਾ ਹੈ ਉਹ ਸੁਪਨਾ ਦੱਸੇ, ਪਰ ਜਿਸ ਕੋਲ ਮੇਰਾ ਬਚਨ ਹੈ ਉਹ ਵਫ਼ਾਦਾਰੀ ਨਾਲ ਬੋਲੇ। ਕਿਉਂ ਜੋ ਤੂੜੀ ਦਾ ਦਾਣੇ ਨਾਲ ਕੀ ਸੰਬੰਧ ਹੈ?” ਯਾਹਵੇਹ ਦਾ ਵਾਕ ਹੈ।

29“ਕੀ ਮੇਰਾ ਬਚਨ ਅੱਗ ਵਰਗਾ ਨਹੀਂ ਹੈ ਯਾਹਵੇਹ ਦਾ ਵਾਕ ਹੈ, ਅਤੇ ਕੀ ਉਸ ਹਥੌੜੇ ਵਰਗਾ ਨਹੀਂ ਜੋ ਚੱਟਾਨ ਨੂੰ ਚੂਰ-ਚੂਰ ਕਰ ਦਿੰਦਾ ਹੈ?

30“ਇਸ ਲਈ,” ਯਾਹਵੇਹ ਦਾ ਵਾਕ ਹੈ, “ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ ਜੋ ਮੇਰੇ ਬਚਨ ਇੱਕ ਦੂਸਰੇ ਤੋਂ ਚੋਰੀ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.