8“ਯਾਹਵੇਹ ਆਖਦਾ ਹੈ, ‘ਪਰ ਜਿਵੇਂ ਮਾੜੇ ਹੰਜੀਰ, ਜੋ ਇੰਨੇ ਮਾੜੇ ਹਨ ਕਿ ਉਹ ਖਾਧੇ ਨਹੀਂ ਜਾ ਸਕਦੇ, ਉਸੇ ਤਰ੍ਹਾਂ ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ, ਉਸਦੇ ਅਧਿਕਾਰੀਆਂ ਅਤੇ ਯੇਰੂਸ਼ਲੇਮ ਦੇ ਬਚੇ ਹੋਏ ਲੋਕਾਂ ਨਾਲ ਪੇਸ਼ ਆਵਾਂਗਾ, ਭਾਵੇਂ ਉਹ ਇੱਥੇ ਰਹਿਣ ਜਾਂ ਮਿਸਰ ਵਿੱਚ ਰਹਿਣ।
9ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਬੁਰਿਆਈ ਲਈ ਇੱਕ ਭੈਅ ਦੇ ਦਿਆਂਗਾ ਅਤੇ ਉਹ ਉਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਹੱਕ ਦਿਆਂਗਾ ਬਦਨਾਮੀ, ਕਹਾਉਤਾਂ, ਮਿਹਣਾ ਅਤੇ ਸਰਾਪ ਹੋਣਗੇ।
10ਮੈਂ ਉਹਨਾਂ ਉੱਤੇ ਤਲਵਾਰ, ਕਾਲ ਅਤੇ ਬਵਾ ਭੇਜਾਂਗਾ ਜਦ ਤੱਕ ਉਹ ਉਸ ਧਰਤੀ ਤੋਂ ਨਾਸ ਨਾ ਹੋ ਜਾਣ ਜਿਹੜੀ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ।’ ”