ਯਿਰਮਿਯਾਹ 24

“ਯਾਹਵੇਹ ਆਖਦਾ ਹੈ, ‘ਪਰ ਜਿਵੇਂ ਮਾੜੇ ਹੰਜੀਰ, ਜੋ ਇੰਨੇ ਮਾੜੇ ਹਨ ਕਿ ਉਹ ਖਾਧੇ ਨਹੀਂ ਜਾ ਸਕਦੇ, ਉਸੇ ਤਰ੍ਹਾਂ ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ, ਉਸਦੇ ਅਧਿਕਾਰੀਆਂ ਅਤੇ ਯੇਰੂਸ਼ਲੇਮ ਦੇ ਬਚੇ ਹੋਏ ਲੋਕਾਂ ਨਾਲ ਪੇਸ਼ ਆਵਾਂਗਾ, ਭਾਵੇਂ ਉਹ ਇੱਥੇ ਰਹਿਣ ਜਾਂ ਮਿਸਰ ਵਿੱਚ ਰਹਿਣ।

Jeremiah 24:8 (UKJV) And as the evil figs, which cannot be eaten, they are so evil; surely thus says the LORD, So will I give Zedekiah the king of Judah, and his princes, and the residue of Jerusalem, that remain in this land, and them that dwell in the land of Egypt:

6ਮੇਰੀਆਂ ਅੱਖਾਂ ਉਹਨਾਂ ਦੇ ਭਲੇ ਲਈ ਉਹਨਾਂ ਉੱਤੇ ਨਜ਼ਰ ਰੱਖਣਗੀਆਂ, ਅਤੇ ਮੈਂ ਉਹਨਾਂ ਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਉਹਨਾਂ ਨੂੰ ਬਣਾਵਾਂਗਾ ਅਤੇ ਉਹਨਾਂ ਨੂੰ ਢਾਹ ਨਹੀਂ ਦਿਆਂਗਾ; ਮੈਂ ਉਹਨਾਂ ਨੂੰ ਬੀਜਾਂਗਾ ਅਤੇ ਉਹਨਾਂ ਨੂੰ ਪੁੱਟਾਂਗਾ ਨਹੀਂ।

7ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ ਜੋ ਮੈਨੂੰ ਜਾਣਨ, ਕਿ ਮੈਂ ਯਾਹਵੇਹ ਹਾਂ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਕਿਉਂਕਿ ਉਹ ਆਪਣੇ ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਆਉਣਗੇ।’

8“ਯਾਹਵੇਹ ਆਖਦਾ ਹੈ, ‘ਪਰ ਜਿਵੇਂ ਮਾੜੇ ਹੰਜੀਰ, ਜੋ ਇੰਨੇ ਮਾੜੇ ਹਨ ਕਿ ਉਹ ਖਾਧੇ ਨਹੀਂ ਜਾ ਸਕਦੇ, ਉਸੇ ਤਰ੍ਹਾਂ ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ, ਉਸਦੇ ਅਧਿਕਾਰੀਆਂ ਅਤੇ ਯੇਰੂਸ਼ਲੇਮ ਦੇ ਬਚੇ ਹੋਏ ਲੋਕਾਂ ਨਾਲ ਪੇਸ਼ ਆਵਾਂਗਾ, ਭਾਵੇਂ ਉਹ ਇੱਥੇ ਰਹਿਣ ਜਾਂ ਮਿਸਰ ਵਿੱਚ ਰਹਿਣ।

9ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਬੁਰਿਆਈ ਲਈ ਇੱਕ ਭੈਅ ਦੇ ਦਿਆਂਗਾ ਅਤੇ ਉਹ ਉਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਹੱਕ ਦਿਆਂਗਾ ਬਦਨਾਮੀ, ਕਹਾਉਤਾਂ, ਮਿਹਣਾ ਅਤੇ ਸਰਾਪ ਹੋਣਗੇ।

10ਮੈਂ ਉਹਨਾਂ ਉੱਤੇ ਤਲਵਾਰ, ਕਾਲ ਅਤੇ ਬਵਾ ਭੇਜਾਂਗਾ ਜਦ ਤੱਕ ਉਹ ਉਸ ਧਰਤੀ ਤੋਂ ਨਾਸ ਨਾ ਹੋ ਜਾਣ ਜਿਹੜੀ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.