ਯਿਰਮਿਯਾਹ 24

ਮੇਰੀਆਂ ਅੱਖਾਂ ਉਹਨਾਂ ਦੇ ਭਲੇ ਲਈ ਉਹਨਾਂ ਉੱਤੇ ਨਜ਼ਰ ਰੱਖਣਗੀਆਂ, ਅਤੇ ਮੈਂ ਉਹਨਾਂ ਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਉਹਨਾਂ ਨੂੰ ਬਣਾਵਾਂਗਾ ਅਤੇ ਉਹਨਾਂ ਨੂੰ ਢਾਹ ਨਹੀਂ ਦਿਆਂਗਾ; ਮੈਂ ਉਹਨਾਂ ਨੂੰ ਬੀਜਾਂਗਾ ਅਤੇ ਉਹਨਾਂ ਨੂੰ ਪੁੱਟਾਂਗਾ ਨਹੀਂ।

Jeremiah 24:6 (UKJV) For I will set mine eyes upon them for good, and I will bring them again to this land: and I will build them, and not pull them down; and I will plant them, and not pluck them up.

4ਤਦ ਮੇਰੇ ਕੋਲ ਯਾਹਵੇਹ ਦਾ ਇਹ ਵਚਨ ਆਇਆ:

5“ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਇਨ੍ਹਾਂ ਚੰਗੀਆਂ ਹੰਜੀਰਾਂ ਵਾਂਗ ਮੈਂ ਗ਼ੁਲਾਮਾਂ ਨੂੰ ਵੀ ਚੰਗਾ ਸਮਝਦਾ ਹਾਂ। ਯਹੂਦਾਹ, ਜਿਸ ਨੂੰ ਮੈਂ ਇਸ ਥਾਂ ਤੋਂ ਬਾਬੇਲੀਆਂ ਦੇ ਦੇਸ਼ ਵਿੱਚ ਭੇਜ ਦਿੱਤਾ ਸੀ।

6ਮੇਰੀਆਂ ਅੱਖਾਂ ਉਹਨਾਂ ਦੇ ਭਲੇ ਲਈ ਉਹਨਾਂ ਉੱਤੇ ਨਜ਼ਰ ਰੱਖਣਗੀਆਂ, ਅਤੇ ਮੈਂ ਉਹਨਾਂ ਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਉਹਨਾਂ ਨੂੰ ਬਣਾਵਾਂਗਾ ਅਤੇ ਉਹਨਾਂ ਨੂੰ ਢਾਹ ਨਹੀਂ ਦਿਆਂਗਾ; ਮੈਂ ਉਹਨਾਂ ਨੂੰ ਬੀਜਾਂਗਾ ਅਤੇ ਉਹਨਾਂ ਨੂੰ ਪੁੱਟਾਂਗਾ ਨਹੀਂ।

7ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ ਜੋ ਮੈਨੂੰ ਜਾਣਨ, ਕਿ ਮੈਂ ਯਾਹਵੇਹ ਹਾਂ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਕਿਉਂਕਿ ਉਹ ਆਪਣੇ ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਆਉਣਗੇ।’

8“ਯਾਹਵੇਹ ਆਖਦਾ ਹੈ, ‘ਪਰ ਜਿਵੇਂ ਮਾੜੇ ਹੰਜੀਰ, ਜੋ ਇੰਨੇ ਮਾੜੇ ਹਨ ਕਿ ਉਹ ਖਾਧੇ ਨਹੀਂ ਜਾ ਸਕਦੇ, ਉਸੇ ਤਰ੍ਹਾਂ ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ, ਉਸਦੇ ਅਧਿਕਾਰੀਆਂ ਅਤੇ ਯੇਰੂਸ਼ਲੇਮ ਦੇ ਬਚੇ ਹੋਏ ਲੋਕਾਂ ਨਾਲ ਪੇਸ਼ ਆਵਾਂਗਾ, ਭਾਵੇਂ ਉਹ ਇੱਥੇ ਰਹਿਣ ਜਾਂ ਮਿਸਰ ਵਿੱਚ ਰਹਿਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.