3ਤਦ ਯਾਹਵੇਹ ਨੇ ਮੈਨੂੰ ਪੁੱਛਿਆ, “ਯਿਰਮਿਯਾਹ, ਤੂੰ ਕੀ ਵੇਖਦਾ ਹੈ?” ਮੈਂ ਜਵਾਬ ਦਿੱਤਾ, “ਹੰਜੀਰ। ਜਿਹੜੇ ਚੰਗੇ ਹਨ ਉਹ ਬਹੁਤ ਹੀ ਚੰਗੇ ਹਨ, ਪਰ ਮਾੜੇ ਇੰਨੇ ਮਾੜੇ ਹਨ ਕਿ ਉਹਨਾਂ ਨੂੰ ਖਾਧਾ ਨਹੀਂ ਜਾ ਸਕਦਾ।”
4ਤਦ ਮੇਰੇ ਕੋਲ ਯਾਹਵੇਹ ਦਾ ਇਹ ਵਚਨ ਆਇਆ:
5“ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਇਨ੍ਹਾਂ ਚੰਗੀਆਂ ਹੰਜੀਰਾਂ ਵਾਂਗ ਮੈਂ ਗ਼ੁਲਾਮਾਂ ਨੂੰ ਵੀ ਚੰਗਾ ਸਮਝਦਾ ਹਾਂ। ਯਹੂਦਾਹ, ਜਿਸ ਨੂੰ ਮੈਂ ਇਸ ਥਾਂ ਤੋਂ ਬਾਬੇਲੀਆਂ ਦੇ ਦੇਸ਼ ਵਿੱਚ ਭੇਜ ਦਿੱਤਾ ਸੀ।
6ਮੇਰੀਆਂ ਅੱਖਾਂ ਉਹਨਾਂ ਦੇ ਭਲੇ ਲਈ ਉਹਨਾਂ ਉੱਤੇ ਨਜ਼ਰ ਰੱਖਣਗੀਆਂ, ਅਤੇ ਮੈਂ ਉਹਨਾਂ ਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਉਹਨਾਂ ਨੂੰ ਬਣਾਵਾਂਗਾ ਅਤੇ ਉਹਨਾਂ ਨੂੰ ਢਾਹ ਨਹੀਂ ਦਿਆਂਗਾ; ਮੈਂ ਉਹਨਾਂ ਨੂੰ ਬੀਜਾਂਗਾ ਅਤੇ ਉਹਨਾਂ ਨੂੰ ਪੁੱਟਾਂਗਾ ਨਹੀਂ।
7ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ ਜੋ ਮੈਨੂੰ ਜਾਣਨ, ਕਿ ਮੈਂ ਯਾਹਵੇਹ ਹਾਂ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਕਿਉਂਕਿ ਉਹ ਆਪਣੇ ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਆਉਣਗੇ।’