ਯਿਰਮਿਯਾਹ 24

ਤਦ ਯਾਹਵੇਹ ਨੇ ਮੈਨੂੰ ਪੁੱਛਿਆ, “ਯਿਰਮਿਯਾਹ, ਤੂੰ ਕੀ ਵੇਖਦਾ ਹੈ?” ਮੈਂ ਜਵਾਬ ਦਿੱਤਾ, “ਹੰਜੀਰ। ਜਿਹੜੇ ਚੰਗੇ ਹਨ ਉਹ ਬਹੁਤ ਹੀ ਚੰਗੇ ਹਨ, ਪਰ ਮਾੜੇ ਇੰਨੇ ਮਾੜੇ ਹਨ ਕਿ ਉਹਨਾਂ ਨੂੰ ਖਾਧਾ ਨਹੀਂ ਜਾ ਸਕਦਾ।”

Jeremiah 24:3 (UKJV) Then said the LORD unto me, What see you, Jeremiah? And I said, Figs; the good figs, very good; and the evil, very evil, that cannot be eaten, they are so evil.

1ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨ ਅਤੇ ਯਹੂਦਾਹ ਦੇ ਅਧਿਕਾਰੀਆਂ, ਹੁਨਰਮੰਦ ਕਾਮਿਆਂ ਅਤੇ ਕਾਰੀਗਰਾਂ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਦੁਆਰਾ ਯੇਰੂਸ਼ਲੇਮ ਤੋਂ ਬਾਬੇਲ ਵਿੱਚ ਗ਼ੁਲਾਮੀ ਲਈ ਲੈ ਜਾਣ ਤੋਂ ਬਾਅਦ, ਯਾਹਵੇਹ ਨੇ ਮੈਨੂੰ ਹੰਜੀਰਾਂ ਦੀਆਂ ਦੋ ਟੋਕਰੀਆਂ ਯਾਹਵੇਹ ਦੀ ਹੈਕਲ ਸਾਹਮਣੇ ਰੱਖੀਆਂ ਹੋਈਆਂ ਦਿਖਾਇਆ।

2ਇੱਕ ਟੋਕਰੀ ਵਿੱਚ ਬਹੁਤ ਵਧੀਆ ਹੰਜੀਰ ਸਨ, ਜਿਵੇਂ ਕਿ ਜਲਦੀ ਪੱਕ ਜਾਂਦੇ ਹਨ; ਦੂਸਰੀ ਟੋਕਰੀ ਵਿੱਚ ਬਹੁਤ ਮਾੜੇ ਹੰਜੀਰ ਸਨ, ਇਸ ਲਈ ਉਹਨਾਂ ਨੂੰ ਖਾਧਾ ਨਹੀਂ ਜਾ ਸਕਦਾ ਸੀ।

3ਤਦ ਯਾਹਵੇਹ ਨੇ ਮੈਨੂੰ ਪੁੱਛਿਆ, “ਯਿਰਮਿਯਾਹ, ਤੂੰ ਕੀ ਵੇਖਦਾ ਹੈ?” ਮੈਂ ਜਵਾਬ ਦਿੱਤਾ, “ਹੰਜੀਰ। ਜਿਹੜੇ ਚੰਗੇ ਹਨ ਉਹ ਬਹੁਤ ਹੀ ਚੰਗੇ ਹਨ, ਪਰ ਮਾੜੇ ਇੰਨੇ ਮਾੜੇ ਹਨ ਕਿ ਉਹਨਾਂ ਨੂੰ ਖਾਧਾ ਨਹੀਂ ਜਾ ਸਕਦਾ।”

4ਤਦ ਮੇਰੇ ਕੋਲ ਯਾਹਵੇਹ ਦਾ ਇਹ ਵਚਨ ਆਇਆ:

5“ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਇਨ੍ਹਾਂ ਚੰਗੀਆਂ ਹੰਜੀਰਾਂ ਵਾਂਗ ਮੈਂ ਗ਼ੁਲਾਮਾਂ ਨੂੰ ਵੀ ਚੰਗਾ ਸਮਝਦਾ ਹਾਂ। ਯਹੂਦਾਹ, ਜਿਸ ਨੂੰ ਮੈਂ ਇਸ ਥਾਂ ਤੋਂ ਬਾਬੇਲੀਆਂ ਦੇ ਦੇਸ਼ ਵਿੱਚ ਭੇਜ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.