ਯਿਰਮਿਯਾਹ 24

ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨ ਅਤੇ ਯਹੂਦਾਹ ਦੇ ਅਧਿਕਾਰੀਆਂ, ਹੁਨਰਮੰਦ ਕਾਮਿਆਂ ਅਤੇ ਕਾਰੀਗਰਾਂ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਦੁਆਰਾ ਯੇਰੂਸ਼ਲੇਮ ਤੋਂ ਬਾਬੇਲ ਵਿੱਚ ਗ਼ੁਲਾਮੀ ਲਈ ਲੈ ਜਾਣ ਤੋਂ ਬਾਅਦ, ਯਾਹਵੇਹ ਨੇ ਮੈਨੂੰ ਹੰਜੀਰਾਂ ਦੀਆਂ ਦੋ ਟੋਕਰੀਆਂ ਯਾਹਵੇਹ ਦੀ ਹੈਕਲ ਸਾਹਮਣੇ ਰੱਖੀਆਂ ਹੋਈਆਂ ਦਿਖਾਇਆ।

Jeremiah 24:1 (UKJV) The LORD showed me, and, behold, two baskets of figs were set before the temple of the LORD, after that Nebuchadrezzar king of Babylon had carried away captive Jeconiah the son of Jehoiakim king of Judah, and the princes of Judah, with the carpenters and smiths, from Jerusalem, and had brought them to Babylon.

1ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨ ਅਤੇ ਯਹੂਦਾਹ ਦੇ ਅਧਿਕਾਰੀਆਂ, ਹੁਨਰਮੰਦ ਕਾਮਿਆਂ ਅਤੇ ਕਾਰੀਗਰਾਂ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਦੁਆਰਾ ਯੇਰੂਸ਼ਲੇਮ ਤੋਂ ਬਾਬੇਲ ਵਿੱਚ ਗ਼ੁਲਾਮੀ ਲਈ ਲੈ ਜਾਣ ਤੋਂ ਬਾਅਦ, ਯਾਹਵੇਹ ਨੇ ਮੈਨੂੰ ਹੰਜੀਰਾਂ ਦੀਆਂ ਦੋ ਟੋਕਰੀਆਂ ਯਾਹਵੇਹ ਦੀ ਹੈਕਲ ਸਾਹਮਣੇ ਰੱਖੀਆਂ ਹੋਈਆਂ ਦਿਖਾਇਆ।

2ਇੱਕ ਟੋਕਰੀ ਵਿੱਚ ਬਹੁਤ ਵਧੀਆ ਹੰਜੀਰ ਸਨ, ਜਿਵੇਂ ਕਿ ਜਲਦੀ ਪੱਕ ਜਾਂਦੇ ਹਨ; ਦੂਸਰੀ ਟੋਕਰੀ ਵਿੱਚ ਬਹੁਤ ਮਾੜੇ ਹੰਜੀਰ ਸਨ, ਇਸ ਲਈ ਉਹਨਾਂ ਨੂੰ ਖਾਧਾ ਨਹੀਂ ਜਾ ਸਕਦਾ ਸੀ।

3ਤਦ ਯਾਹਵੇਹ ਨੇ ਮੈਨੂੰ ਪੁੱਛਿਆ, “ਯਿਰਮਿਯਾਹ, ਤੂੰ ਕੀ ਵੇਖਦਾ ਹੈ?” ਮੈਂ ਜਵਾਬ ਦਿੱਤਾ, “ਹੰਜੀਰ। ਜਿਹੜੇ ਚੰਗੇ ਹਨ ਉਹ ਬਹੁਤ ਹੀ ਚੰਗੇ ਹਨ, ਪਰ ਮਾੜੇ ਇੰਨੇ ਮਾੜੇ ਹਨ ਕਿ ਉਹਨਾਂ ਨੂੰ ਖਾਧਾ ਨਹੀਂ ਜਾ ਸਕਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.