1ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨ ਅਤੇ ਯਹੂਦਾਹ ਦੇ ਅਧਿਕਾਰੀਆਂ, ਹੁਨਰਮੰਦ ਕਾਮਿਆਂ ਅਤੇ ਕਾਰੀਗਰਾਂ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਦੁਆਰਾ ਯੇਰੂਸ਼ਲੇਮ ਤੋਂ ਬਾਬੇਲ ਵਿੱਚ ਗ਼ੁਲਾਮੀ ਲਈ ਲੈ ਜਾਣ ਤੋਂ ਬਾਅਦ, ਯਾਹਵੇਹ ਨੇ ਮੈਨੂੰ ਹੰਜੀਰਾਂ ਦੀਆਂ ਦੋ ਟੋਕਰੀਆਂ ਯਾਹਵੇਹ ਦੀ ਹੈਕਲ ਸਾਹਮਣੇ ਰੱਖੀਆਂ ਹੋਈਆਂ ਦਿਖਾਇਆ।
2ਇੱਕ ਟੋਕਰੀ ਵਿੱਚ ਬਹੁਤ ਵਧੀਆ ਹੰਜੀਰ ਸਨ, ਜਿਵੇਂ ਕਿ ਜਲਦੀ ਪੱਕ ਜਾਂਦੇ ਹਨ; ਦੂਸਰੀ ਟੋਕਰੀ ਵਿੱਚ ਬਹੁਤ ਮਾੜੇ ਹੰਜੀਰ ਸਨ, ਇਸ ਲਈ ਉਹਨਾਂ ਨੂੰ ਖਾਧਾ ਨਹੀਂ ਜਾ ਸਕਦਾ ਸੀ।
3ਤਦ ਯਾਹਵੇਹ ਨੇ ਮੈਨੂੰ ਪੁੱਛਿਆ, “ਯਿਰਮਿਯਾਹ, ਤੂੰ ਕੀ ਵੇਖਦਾ ਹੈ?” ਮੈਂ ਜਵਾਬ ਦਿੱਤਾ, “ਹੰਜੀਰ। ਜਿਹੜੇ ਚੰਗੇ ਹਨ ਉਹ ਬਹੁਤ ਹੀ ਚੰਗੇ ਹਨ, ਪਰ ਮਾੜੇ ਇੰਨੇ ਮਾੜੇ ਹਨ ਕਿ ਉਹਨਾਂ ਨੂੰ ਖਾਧਾ ਨਹੀਂ ਜਾ ਸਕਦਾ।”
4ਤਦ ਮੇਰੇ ਕੋਲ ਯਾਹਵੇਹ ਦਾ ਇਹ ਵਚਨ ਆਇਆ: