ਯਿਰਮਿਯਾਹ 25

ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਜੋ ਬਾਬੇਲ ਦੇ ਪਾਤਸ਼ਾਹ ਨਬੂਕਦਨੱਸਰ ਦਾ ਪਹਿਲਾ ਸਾਲ ਸੀ, ਯਹੂਦਾਹ ਦੇ ਸਾਰੇ ਲੋਕਾਂ ਬਾਰੇ ਯਿਰਮਿਯਾਹ ਕੋਲ ਇਹ ਬਚਨ ਆਇਆ।

Jeremiah 25:1 (UKJV) The word that came to Jeremiah concerning all the people of Judah in the fourth year of Jehoiakim the son of Josiah king of Judah, that was the first year of Nebuchadrezzar king of Babylon;

1ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਜੋ ਬਾਬੇਲ ਦੇ ਪਾਤਸ਼ਾਹ ਨਬੂਕਦਨੱਸਰ ਦਾ ਪਹਿਲਾ ਸਾਲ ਸੀ, ਯਹੂਦਾਹ ਦੇ ਸਾਰੇ ਲੋਕਾਂ ਬਾਰੇ ਯਿਰਮਿਯਾਹ ਕੋਲ ਇਹ ਬਚਨ ਆਇਆ।

2ਇਸ ਲਈ ਯਿਰਮਿਯਾਹ ਨਬੀ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਵਾਸੀਆਂ ਨੂੰ ਆਖਿਆ,

3ਯਹੂਦਾਹ ਦੇ ਰਾਜੇ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਤੇਰ੍ਹਵੇਂ ਸਾਲ ਤੋਂ ਲੈ ਕੇ ਅੱਜ ਦੇ ਦਿਨ ਤੇਈ ਸਾਲਾਂ ਤੱਕ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ ਹੈ ਅਤੇ ਮੈਂ ਤੁਹਾਡੇ ਨਾਲ ਵਾਰ-ਵਾਰ ਗੱਲ ਕੀਤੀ ਹੈ, ਪਰ ਤੁਸੀਂ ਨਹੀਂ ਸੁਣੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.