ਯਿਰਮਿਯਾਹ 25

ਯਹੂਦਾਹ ਦੇ ਰਾਜੇ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਤੇਰ੍ਹਵੇਂ ਸਾਲ ਤੋਂ ਲੈ ਕੇ ਅੱਜ ਦੇ ਦਿਨ ਤੇਈ ਸਾਲਾਂ ਤੱਕ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ ਹੈ ਅਤੇ ਮੈਂ ਤੁਹਾਡੇ ਨਾਲ ਵਾਰ-ਵਾਰ ਗੱਲ ਕੀਤੀ ਹੈ, ਪਰ ਤੁਸੀਂ ਨਹੀਂ ਸੁਣੀ।

Jeremiah 25:3 (UKJV) From the thirteenth year of Josiah the son of Amon king of Judah, even unto this day, that is the three and twentieth year, the word of the LORD has come unto me, and I have spoken unto you, rising early and speaking; but all of you have not hearkened.

1ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਜੋ ਬਾਬੇਲ ਦੇ ਪਾਤਸ਼ਾਹ ਨਬੂਕਦਨੱਸਰ ਦਾ ਪਹਿਲਾ ਸਾਲ ਸੀ, ਯਹੂਦਾਹ ਦੇ ਸਾਰੇ ਲੋਕਾਂ ਬਾਰੇ ਯਿਰਮਿਯਾਹ ਕੋਲ ਇਹ ਬਚਨ ਆਇਆ।

2ਇਸ ਲਈ ਯਿਰਮਿਯਾਹ ਨਬੀ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਵਾਸੀਆਂ ਨੂੰ ਆਖਿਆ,

3ਯਹੂਦਾਹ ਦੇ ਰਾਜੇ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਤੇਰ੍ਹਵੇਂ ਸਾਲ ਤੋਂ ਲੈ ਕੇ ਅੱਜ ਦੇ ਦਿਨ ਤੇਈ ਸਾਲਾਂ ਤੱਕ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ ਹੈ ਅਤੇ ਮੈਂ ਤੁਹਾਡੇ ਨਾਲ ਵਾਰ-ਵਾਰ ਗੱਲ ਕੀਤੀ ਹੈ, ਪਰ ਤੁਸੀਂ ਨਹੀਂ ਸੁਣੀ।

4ਅਤੇ ਭਾਵੇਂ ਯਾਹਵੇਹ ਨੇ ਆਪਣੇ ਸਾਰੇ ਸੇਵਕਾਂ ਨਬੀਆਂ ਨੂੰ ਤੁਹਾਡੇ ਕੋਲ ਬਾਰ-ਬਾਰ ਭੇਜਿਆ ਹੈ, ਤੁਸੀਂ ਨਾ ਸੁਣੀ ਹੈ ਅਤੇ ਨਾ ਹੀ ਧਿਆਨ ਦਿੱਤਾ ਹੈ।

5ਉਹਨਾਂ ਨੇ ਆਖਿਆ, “ਹੁਣ, ਤੁਸੀਂ ਹਰ ਇੱਕ ਆਪਣੇ ਬੁਰੇ ਰਾਹਾਂ ਅਤੇ ਆਪਣੇ ਭੈੜੇ ਕੰਮਾਂ ਤੋਂ ਮੁੜੋ ਅਤੇ ਤੁਸੀਂ ਉਸ ਧਰਤੀ ਵਿੱਚ ਰਹਿ ਸੱਕੋਗੇ ਜਿਹੜੀ ਯਾਹਵੇਹ ਨੇ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਸਦਾ ਲਈ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.