ਯਿਰਮਿਯਾਹ 25

ਇਸ ਲਈ ਯਿਰਮਿਯਾਹ ਨਬੀ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਵਾਸੀਆਂ ਨੂੰ ਆਖਿਆ,

Jeremiah 25:2 (UKJV) The which Jeremiah the prophet spoke unto all the people of Judah, and to all the inhabitants of Jerusalem, saying,

1ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਜੋ ਬਾਬੇਲ ਦੇ ਪਾਤਸ਼ਾਹ ਨਬੂਕਦਨੱਸਰ ਦਾ ਪਹਿਲਾ ਸਾਲ ਸੀ, ਯਹੂਦਾਹ ਦੇ ਸਾਰੇ ਲੋਕਾਂ ਬਾਰੇ ਯਿਰਮਿਯਾਹ ਕੋਲ ਇਹ ਬਚਨ ਆਇਆ।

2ਇਸ ਲਈ ਯਿਰਮਿਯਾਹ ਨਬੀ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਵਾਸੀਆਂ ਨੂੰ ਆਖਿਆ,

3ਯਹੂਦਾਹ ਦੇ ਰਾਜੇ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਤੇਰ੍ਹਵੇਂ ਸਾਲ ਤੋਂ ਲੈ ਕੇ ਅੱਜ ਦੇ ਦਿਨ ਤੇਈ ਸਾਲਾਂ ਤੱਕ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ ਹੈ ਅਤੇ ਮੈਂ ਤੁਹਾਡੇ ਨਾਲ ਵਾਰ-ਵਾਰ ਗੱਲ ਕੀਤੀ ਹੈ, ਪਰ ਤੁਸੀਂ ਨਹੀਂ ਸੁਣੀ।

4ਅਤੇ ਭਾਵੇਂ ਯਾਹਵੇਹ ਨੇ ਆਪਣੇ ਸਾਰੇ ਸੇਵਕਾਂ ਨਬੀਆਂ ਨੂੰ ਤੁਹਾਡੇ ਕੋਲ ਬਾਰ-ਬਾਰ ਭੇਜਿਆ ਹੈ, ਤੁਸੀਂ ਨਾ ਸੁਣੀ ਹੈ ਅਤੇ ਨਾ ਹੀ ਧਿਆਨ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.