ਯਿਰਮਿਯਾਹ 25

ਇਹ ਉਹ ਹੈ ਜੋ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨੇ ਮੈਨੂੰ ਕਿਹਾ: “ਮੇਰੇ ਕ੍ਰੋਧ ਦੀ ਦਾਖ਼ਰਸ ਦਾ ਭਰਿਆ ਹੋਇਆ ਇਹ ਪਿਆਲਾ ਮੇਰੇ ਹੱਥੋਂ ਲੈ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਮੈਂ ਤੈਨੂੰ ਭੇਜਦਾ ਹਾਂ, ਉਹਨਾਂ ਨੂੰ ਪਿਲਾ ਦੇ।

Jeremiah 25:15 (UKJV) For thus says the LORD God of Israel unto me; Take the wine cup of this fury at my hand, and cause all the nations, to whom I send you, to drink it.

13ਮੈਂ ਉਸ ਧਰਤੀ ਉੱਤੇ ਉਹ ਸਾਰੀਆਂ ਗੱਲਾਂ ਲਿਆਵਾਂਗਾ ਜਿਹੜੀਆਂ ਮੈਂ ਇਸਦੇ ਵਿਰੁੱਧ ਬੋਲੀਆਂ ਹਨ, ਉਹ ਸਾਰੀਆਂ ਗੱਲਾਂ ਜੋ ਇਸ ਪੁਸਤਕ ਵਿੱਚ ਲਿਖੀਆਂ ਗਈਆਂ ਹਨ ਅਤੇ ਯਿਰਮਿਯਾਹ ਦੁਆਰਾ ਸਾਰੀਆਂ ਕੌਮਾਂ ਦੇ ਵਿਰੁੱਧ ਭਵਿੱਖਬਾਣੀ ਕੀਤੀਆਂ ਗਈਆਂ ਹਨ।

14ਉਹ ਆਪ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ ਰਾਜਿਆਂ ਦੇ ਗ਼ੁਲਾਮ ਹੋਣਗੇ; ਮੈਂ ਉਹਨਾਂ ਨੂੰ ਉਹਨਾਂ ਦੇ ਕੰਮਾਂ ਅਤੇ ਉਹਨਾਂ ਦੇ ਹੱਥਾਂ ਦੇ ਕੰਮ ਦੇ ਅਨੁਸਾਰ ਬਦਲਾ ਦਿਆਂਗਾ।”

15ਇਹ ਉਹ ਹੈ ਜੋ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨੇ ਮੈਨੂੰ ਕਿਹਾ: “ਮੇਰੇ ਕ੍ਰੋਧ ਦੀ ਦਾਖ਼ਰਸ ਦਾ ਭਰਿਆ ਹੋਇਆ ਇਹ ਪਿਆਲਾ ਮੇਰੇ ਹੱਥੋਂ ਲੈ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਮੈਂ ਤੈਨੂੰ ਭੇਜਦਾ ਹਾਂ, ਉਹਨਾਂ ਨੂੰ ਪਿਲਾ ਦੇ।

16ਉਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਉਹਨਾਂ ਵਿੱਚ ਭੇਜਾਂਗਾ ਉਹ ਡਿੱਗਦੇ ਫਿਰਨਗੇ ਅਤੇ ਤੜਫ਼ਣਗੇ।”

17ਇਸ ਲਈ ਮੈਂ ਯਾਹਵੇਹ ਦੇ ਹੱਥੋਂ ਪਿਆਲਾ ਲਿਆ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਉਸ ਨੇ ਮੈਨੂੰ ਭੇਜਿਆ ਸੀ, ਪਿਲਾਇਆ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.