ਯਿਰਮਿਯਾਹ 25

ਉਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਉਹਨਾਂ ਵਿੱਚ ਭੇਜਾਂਗਾ ਉਹ ਡਿੱਗਦੇ ਫਿਰਨਗੇ ਅਤੇ ਤੜਫ਼ਣਗੇ।”

Jeremiah 25:16 (UKJV) And they shall drink, and be moved, and be mad, because of the sword that I will send among them.

14ਉਹ ਆਪ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ ਰਾਜਿਆਂ ਦੇ ਗ਼ੁਲਾਮ ਹੋਣਗੇ; ਮੈਂ ਉਹਨਾਂ ਨੂੰ ਉਹਨਾਂ ਦੇ ਕੰਮਾਂ ਅਤੇ ਉਹਨਾਂ ਦੇ ਹੱਥਾਂ ਦੇ ਕੰਮ ਦੇ ਅਨੁਸਾਰ ਬਦਲਾ ਦਿਆਂਗਾ।”

15ਇਹ ਉਹ ਹੈ ਜੋ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨੇ ਮੈਨੂੰ ਕਿਹਾ: “ਮੇਰੇ ਕ੍ਰੋਧ ਦੀ ਦਾਖ਼ਰਸ ਦਾ ਭਰਿਆ ਹੋਇਆ ਇਹ ਪਿਆਲਾ ਮੇਰੇ ਹੱਥੋਂ ਲੈ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਮੈਂ ਤੈਨੂੰ ਭੇਜਦਾ ਹਾਂ, ਉਹਨਾਂ ਨੂੰ ਪਿਲਾ ਦੇ।

16ਉਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਉਹਨਾਂ ਵਿੱਚ ਭੇਜਾਂਗਾ ਉਹ ਡਿੱਗਦੇ ਫਿਰਨਗੇ ਅਤੇ ਤੜਫ਼ਣਗੇ।”

17ਇਸ ਲਈ ਮੈਂ ਯਾਹਵੇਹ ਦੇ ਹੱਥੋਂ ਪਿਆਲਾ ਲਿਆ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਉਸ ਨੇ ਮੈਨੂੰ ਭੇਜਿਆ ਸੀ, ਪਿਲਾਇਆ:

18ਯੇਰੂਸ਼ਲੇਮ ਅਤੇ ਯਹੂਦਾਹ ਦੇ ਕਸਬਿਆਂ, ਉਸ ਦੇ ਰਾਜਿਆਂ ਅਤੇ ਅਧਿਕਾਰੀਆਂ ਨੂੰ ਉਹ ਬਣਾਉਣ ਲਈ ਇੱਕ ਖੰਡਰ ਅਤੇ ਦਹਿਸ਼ਤ ਅਤੇ ਅਪਮਾਨ ਦੀ ਇੱਕ ਵਸਤੂ, ਇੱਕ ਸਰਾਪ, ਜਿਵੇਂ ਕਿ ਉਹ ਅੱਜ ਹਨ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.