24ਅਰਬ ਦੇ ਸਾਰੇ ਰਾਜਿਆਂ ਅਤੇ ਪਰਦੇਸੀਆਂ ਦੇ ਸਾਰੇ ਰਾਜਿਆਂ ਨੂੰ ਜਿਹੜੇ ਉਜਾੜ ਵਿੱਚ ਰਹਿੰਦੇ ਹਨ।
25ਜ਼ਿਮਰੀ, ਏਲਾਮ ਅਤੇ ਮਾਦੀ ਦੇ ਸਾਰੇ ਰਾਜੇ;
26ਅਤੇ ਉੱਤਰ ਦੇ ਸਾਰੇ ਰਾਜੇ, ਨੇੜੇ ਅਤੇ ਦੂਰ, ਇੱਕ ਤੋਂ ਬਾਅਦ ਇੱਕ, ਧਰਤੀ ਦੇ ਚਿਹਰੇ ਉੱਤੇ ਸਾਰੀਆਂ ਪਾਤਸ਼ਾਹੀਆਂ। ਅਤੇ ਉਹਨਾਂ ਸਾਰਿਆਂ ਦੇ ਬਾਅਦ, ਸ਼ੇਸ਼ਕ ਦਾ ਰਾਜਾ ਵੀ ਪੀਵੇਗਾ।
27“ਫਿਰ ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਖਾਓ ਅਤੇ ਪੀਓ, ਉਲਟੀ ਕਰੋ, ਡਿੱਗ ਪਵੋ ਅਤੇ ਫਿਰ ਨਾ ਉੱਠੋ, ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਵਿੱਚ ਭੇਜਾਂਗਾ।’
28ਪਰ ਜੇ ਉਹ ਤੁਹਾਡੇ ਹੱਥੋਂ ਪਿਆਲਾ ਲੈਣ ਅਤੇ ਪੀਣ ਤੋਂ ਇਨਕਾਰ ਕਰਦੇ ਹਨ, ਤਾਂ ਉਹਨਾਂ ਨੂੰ ਆਖੋ, ‘ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਤੁਹਾਨੂੰ ਇਹ ਪੀਣਾ ਚਾਹੀਦਾ ਹੈ!