ਯਿਰਮਿਯਾਹ 25

“ਫਿਰ ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਖਾਓ ਅਤੇ ਪੀਓ, ਉਲਟੀ ਕਰੋ, ਡਿੱਗ ਪਵੋ ਅਤੇ ਫਿਰ ਨਾ ਉੱਠੋ, ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਵਿੱਚ ਭੇਜਾਂਗਾ।’

Jeremiah 25:27 (UKJV) Therefore you shall say unto them, Thus says the LORD of hosts, the God of Israel; Drink all of you, and be drunken, and spew, and fall, and rise no more, because of the sword which I will send among you.

25ਜ਼ਿਮਰੀ, ਏਲਾਮ ਅਤੇ ਮਾਦੀ ਦੇ ਸਾਰੇ ਰਾਜੇ;

26ਅਤੇ ਉੱਤਰ ਦੇ ਸਾਰੇ ਰਾਜੇ, ਨੇੜੇ ਅਤੇ ਦੂਰ, ਇੱਕ ਤੋਂ ਬਾਅਦ ਇੱਕ, ਧਰਤੀ ਦੇ ਚਿਹਰੇ ਉੱਤੇ ਸਾਰੀਆਂ ਪਾਤਸ਼ਾਹੀਆਂ। ਅਤੇ ਉਹਨਾਂ ਸਾਰਿਆਂ ਦੇ ਬਾਅਦ, ਸ਼ੇਸ਼ਕ ਦਾ ਰਾਜਾ ਵੀ ਪੀਵੇਗਾ।

27“ਫਿਰ ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਖਾਓ ਅਤੇ ਪੀਓ, ਉਲਟੀ ਕਰੋ, ਡਿੱਗ ਪਵੋ ਅਤੇ ਫਿਰ ਨਾ ਉੱਠੋ, ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਵਿੱਚ ਭੇਜਾਂਗਾ।’

28ਪਰ ਜੇ ਉਹ ਤੁਹਾਡੇ ਹੱਥੋਂ ਪਿਆਲਾ ਲੈਣ ਅਤੇ ਪੀਣ ਤੋਂ ਇਨਕਾਰ ਕਰਦੇ ਹਨ, ਤਾਂ ਉਹਨਾਂ ਨੂੰ ਆਖੋ, ‘ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਤੁਹਾਨੂੰ ਇਹ ਪੀਣਾ ਚਾਹੀਦਾ ਹੈ!

29ਵੇਖੋ, ਮੈਂ ਆਪਣੇ ਨਾਮ ਦੇ ਸ਼ਹਿਰ ਉੱਤੇ ਬਿਪਤਾ ਲਿਆਉਣ ਲੱਗਾ ਹਾਂ, ਅਤੇ ਕੀ ਤੁਸੀਂ ਸੱਚ-ਮੁੱਚ ਸਜ਼ਾ ਤੋਂ ਬਚੇ ਰਹੋਗੇ? ਤੁਸੀਂ ਸਜ਼ਾ ਤੋਂ ਮੁਕਤ ਨਹੀਂ ਹੋਵੋਗੇ, ਕਿਉਂਕਿ ਮੈਂ ਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਉੱਤੇ ਤਲਵਾਰ ਸੁੱਟ ਰਿਹਾ ਹਾਂ, ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.