ਯਿਰਮਿਯਾਹ 27

ਉਹ ਤੁਹਾਡੇ ਲਈ ਝੂਠ ਦੀ ਭਵਿੱਖਬਾਣੀ ਕਰਦੇ ਹਨ ਜੋ ਸਿਰਫ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ ਦੂਰ ਕਰਨ ਲਈ ਕੰਮ ਕਰਨਗੇ; ਮੈਂ ਤੈਨੂੰ ਕੱਢ ਦਿਆਂਗਾ ਅਤੇ ਤੂੰ ਨਾਸ ਹੋ ਜਾਵੇਂਗਾ।

Jeremiah 27:10 (UKJV) For they prophesy a lie unto you, to remove you far from your land; and that I should drive you out, and all of you should perish.

8“ ‘ “ਪਰ, ਜੇ ਕੋਈ ਕੌਮ ਜਾਂ ਰਾਜ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦੀ ਸੇਵਾ ਨਹੀਂ ਕਰੇਗਾ ਜਾਂ ਉਸ ਦੇ ਜੂਲੇ ਹੇਠ ਆਪਣੀ ਗਰਦਨ ਨਹੀਂ ਝੁਕਾਏਗਾ, ਤਾਂ ਮੈਂ ਉਸ ਕੌਮ ਨੂੰ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਸਜ਼ਾ ਦਿਆਂਗਾ, ਯਾਹਵੇਹ ਦਾ ਵਾਕ ਹੈ, ਜਦੋਂ ਤੱਕ ਮੈਂ ਉਸ ਦੇ ਹੱਥ ਨਾਲ ਇਸ ਨੂੰ ਤਬਾਹ ਨਾ ਕਰ ਦਿਆ।

9ਪਰ ਤੁਹਾਨੂੰ ਆਪਣੇ ਨਬੀਆਂ, ਜੋਤਸ਼ੀਆਂ, ਸੁਪਨੇ ਵੇਖਣ ਵਾਲਿਆਂ, ਜੋਤਸ਼ੀਆਂ ਅਤੇ ਜਾਦੂਗਰਾਂ ਨਾ ਸੁਣੋ ਜੋ ਤੁਹਾਨੂੰ ਦੱਸਦੇ ਹਨ, ‘ਤੁਸੀਂ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੋਗੇ।’

10ਉਹ ਤੁਹਾਡੇ ਲਈ ਝੂਠ ਦੀ ਭਵਿੱਖਬਾਣੀ ਕਰਦੇ ਹਨ ਜੋ ਸਿਰਫ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ ਦੂਰ ਕਰਨ ਲਈ ਕੰਮ ਕਰਨਗੇ; ਮੈਂ ਤੈਨੂੰ ਕੱਢ ਦਿਆਂਗਾ ਅਤੇ ਤੂੰ ਨਾਸ ਹੋ ਜਾਵੇਂਗਾ।

11ਪਰ ਜੇ ਕੋਈ ਕੌਮ ਬਾਬੇਲ ਦੇ ਰਾਜੇ ਦੇ ਜੂਲੇ ਹੇਠ ਆਪਣੀ ਧੌਣ ਝੁਕਾਵੇ ਅਤੇ ਉਸ ਦੀ ਸੇਵਾ ਕਰੇ, ਤਾਂ ਮੈਂ ਉਸ ਕੌਮ ਨੂੰ ਆਪਣੀ ਧਰਤੀ ਉੱਤੇ ਰਹਿਣ ਦੇਵਾਂਗਾ ਅਤੇ ਉੱਥੇ ਰਹਿਣ ਦੇਵਾਂਗਾ, ਯਾਹਵੇਹ ਦਾ ਵਾਕ ਹੈ।” ’ ”

12ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਵੀ ਇਹੀ ਸੰਦੇਸ਼ ਦਿੱਤਾ ਸੀ। ਮੈਂ ਕਿਹਾ, “ਬਾਬੇਲ ਦੇ ਰਾਜੇ ਦੇ ਜੂਲੇ ਹੇਠ ਆਪਣੀ ਗਰਦਨ ਝੁਕਾਓ। ਉਸਦੀ ਅਤੇ ਉਸਦੇ ਲੋਕਾਂ ਦੀ ਸੇਵਾ ਕਰੋ ਅਤੇ ਤੁਸੀਂ ਜਿਉਂਦੇ ਰਹੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.