ਯਿਰਮਿਯਾਹ 27

ਪਰ ਜੇ ਕੋਈ ਕੌਮ ਬਾਬੇਲ ਦੇ ਰਾਜੇ ਦੇ ਜੂਲੇ ਹੇਠ ਆਪਣੀ ਧੌਣ ਝੁਕਾਵੇ ਅਤੇ ਉਸ ਦੀ ਸੇਵਾ ਕਰੇ, ਤਾਂ ਮੈਂ ਉਸ ਕੌਮ ਨੂੰ ਆਪਣੀ ਧਰਤੀ ਉੱਤੇ ਰਹਿਣ ਦੇਵਾਂਗਾ ਅਤੇ ਉੱਥੇ ਰਹਿਣ ਦੇਵਾਂਗਾ, ਯਾਹਵੇਹ ਦਾ ਵਾਕ ਹੈ।” ’ ”

Jeremiah 27:11 (UKJV) But the nations that bring their neck under the yoke of the king of Babylon, and serve him, those will I let remain still in their own land, says the LORD; and they shall till it, and dwell therein.

9ਪਰ ਤੁਹਾਨੂੰ ਆਪਣੇ ਨਬੀਆਂ, ਜੋਤਸ਼ੀਆਂ, ਸੁਪਨੇ ਵੇਖਣ ਵਾਲਿਆਂ, ਜੋਤਸ਼ੀਆਂ ਅਤੇ ਜਾਦੂਗਰਾਂ ਨਾ ਸੁਣੋ ਜੋ ਤੁਹਾਨੂੰ ਦੱਸਦੇ ਹਨ, ‘ਤੁਸੀਂ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੋਗੇ।’

10ਉਹ ਤੁਹਾਡੇ ਲਈ ਝੂਠ ਦੀ ਭਵਿੱਖਬਾਣੀ ਕਰਦੇ ਹਨ ਜੋ ਸਿਰਫ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ ਦੂਰ ਕਰਨ ਲਈ ਕੰਮ ਕਰਨਗੇ; ਮੈਂ ਤੈਨੂੰ ਕੱਢ ਦਿਆਂਗਾ ਅਤੇ ਤੂੰ ਨਾਸ ਹੋ ਜਾਵੇਂਗਾ।

11ਪਰ ਜੇ ਕੋਈ ਕੌਮ ਬਾਬੇਲ ਦੇ ਰਾਜੇ ਦੇ ਜੂਲੇ ਹੇਠ ਆਪਣੀ ਧੌਣ ਝੁਕਾਵੇ ਅਤੇ ਉਸ ਦੀ ਸੇਵਾ ਕਰੇ, ਤਾਂ ਮੈਂ ਉਸ ਕੌਮ ਨੂੰ ਆਪਣੀ ਧਰਤੀ ਉੱਤੇ ਰਹਿਣ ਦੇਵਾਂਗਾ ਅਤੇ ਉੱਥੇ ਰਹਿਣ ਦੇਵਾਂਗਾ, ਯਾਹਵੇਹ ਦਾ ਵਾਕ ਹੈ।” ’ ”

12ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਵੀ ਇਹੀ ਸੰਦੇਸ਼ ਦਿੱਤਾ ਸੀ। ਮੈਂ ਕਿਹਾ, “ਬਾਬੇਲ ਦੇ ਰਾਜੇ ਦੇ ਜੂਲੇ ਹੇਠ ਆਪਣੀ ਗਰਦਨ ਝੁਕਾਓ। ਉਸਦੀ ਅਤੇ ਉਸਦੇ ਲੋਕਾਂ ਦੀ ਸੇਵਾ ਕਰੋ ਅਤੇ ਤੁਸੀਂ ਜਿਉਂਦੇ ਰਹੋਗੇ।

13ਤੁਸੀਂ ਅਤੇ ਤੁਹਾਡੇ ਲੋਕ ਉਸ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਕਿਉਂ ਮਰੋਗੇ ਜਿਸ ਨਾਲ ਯਾਹਵੇਹ ਨੇ ਕਿਸੇ ਵੀ ਕੌਮ ਨੂੰ ਧਮਕੀ ਦਿੱਤੀ ਹੈ ਜੋ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੇਗੀ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.