ਯਿਰਮਿਯਾਹ 27

ਤੁਸੀਂ ਅਤੇ ਤੁਹਾਡੇ ਲੋਕ ਉਸ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਕਿਉਂ ਮਰੋਗੇ ਜਿਸ ਨਾਲ ਯਾਹਵੇਹ ਨੇ ਕਿਸੇ ਵੀ ਕੌਮ ਨੂੰ ਧਮਕੀ ਦਿੱਤੀ ਹੈ ਜੋ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੇਗੀ?

Jeremiah 27:13 (UKJV) Why will all of you die, you and your people, by the sword, by the famine, and by the pestilence, as the LORD has spoken against the nation that will not serve the king of Babylon?

11ਪਰ ਜੇ ਕੋਈ ਕੌਮ ਬਾਬੇਲ ਦੇ ਰਾਜੇ ਦੇ ਜੂਲੇ ਹੇਠ ਆਪਣੀ ਧੌਣ ਝੁਕਾਵੇ ਅਤੇ ਉਸ ਦੀ ਸੇਵਾ ਕਰੇ, ਤਾਂ ਮੈਂ ਉਸ ਕੌਮ ਨੂੰ ਆਪਣੀ ਧਰਤੀ ਉੱਤੇ ਰਹਿਣ ਦੇਵਾਂਗਾ ਅਤੇ ਉੱਥੇ ਰਹਿਣ ਦੇਵਾਂਗਾ, ਯਾਹਵੇਹ ਦਾ ਵਾਕ ਹੈ।” ’ ”

12ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਵੀ ਇਹੀ ਸੰਦੇਸ਼ ਦਿੱਤਾ ਸੀ। ਮੈਂ ਕਿਹਾ, “ਬਾਬੇਲ ਦੇ ਰਾਜੇ ਦੇ ਜੂਲੇ ਹੇਠ ਆਪਣੀ ਗਰਦਨ ਝੁਕਾਓ। ਉਸਦੀ ਅਤੇ ਉਸਦੇ ਲੋਕਾਂ ਦੀ ਸੇਵਾ ਕਰੋ ਅਤੇ ਤੁਸੀਂ ਜਿਉਂਦੇ ਰਹੋਗੇ।

13ਤੁਸੀਂ ਅਤੇ ਤੁਹਾਡੇ ਲੋਕ ਉਸ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਕਿਉਂ ਮਰੋਗੇ ਜਿਸ ਨਾਲ ਯਾਹਵੇਹ ਨੇ ਕਿਸੇ ਵੀ ਕੌਮ ਨੂੰ ਧਮਕੀ ਦਿੱਤੀ ਹੈ ਜੋ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੇਗੀ?

14ਉਹਨਾਂ ਨਬੀਆਂ ਦੀਆਂ ਗੱਲਾਂ ਨੂੰ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਹਨ, ‘ਤੁਸੀਂ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੋਗੇ,’ ਕਿਉਂਕਿ ਉਹ ਤੁਹਾਡੇ ਲਈ ਝੂਠ ਦੀ ਭਵਿੱਖਬਾਣੀ ਕਰਦੇ ਹਨ।

15ਯਾਹਵੇਹ ਇਹ ਆਖਦਾ ਹੈ, ‘ਮੈਂ ਉਹਨਾਂ ਨੂੰ ਨਹੀਂ ਭੇਜਿਆ। ਉਹ ਮੇਰੇ ਨਾਮ ਤੇ ਝੂਠ ਦੀ ਭਵਿੱਖਬਾਣੀ ਕਰ ਰਹੇ ਹਨ। ਇਸ ਲਈ, ਮੈਂ ਤੁਹਾਨੂੰ ਬਾਹਰ ਕੱਢ ਦਿਆਂਗਾ ਅਤੇ ਤੁਸੀਂ ਨਾਸ਼ ਹੋ ਜਾਵੋਗੇ, ਤੁਹਾਨੂੰ ਅਤੇ ਤੁਹਾਡੇ ਲਈ ਅਗੰਮਵਾਕ ਕਰਨ ਵਾਲੇ ਨਬੀਆਂ ਨੂੰ ਵੀ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.