ਯਿਰਮਿਯਾਹ 27

ਉਹਨਾਂ ਨਬੀਆਂ ਦੀਆਂ ਗੱਲਾਂ ਨੂੰ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਹਨ, ‘ਤੁਸੀਂ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੋਗੇ,’ ਕਿਉਂਕਿ ਉਹ ਤੁਹਾਡੇ ਲਈ ਝੂਠ ਦੀ ਭਵਿੱਖਬਾਣੀ ਕਰਦੇ ਹਨ।

Jeremiah 27:14 (UKJV) Therefore hearken not unto the words of the prophets that speak unto you, saying, All of you shall not serve the king of Babylon: for they prophesy a lie unto you.

12ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਵੀ ਇਹੀ ਸੰਦੇਸ਼ ਦਿੱਤਾ ਸੀ। ਮੈਂ ਕਿਹਾ, “ਬਾਬੇਲ ਦੇ ਰਾਜੇ ਦੇ ਜੂਲੇ ਹੇਠ ਆਪਣੀ ਗਰਦਨ ਝੁਕਾਓ। ਉਸਦੀ ਅਤੇ ਉਸਦੇ ਲੋਕਾਂ ਦੀ ਸੇਵਾ ਕਰੋ ਅਤੇ ਤੁਸੀਂ ਜਿਉਂਦੇ ਰਹੋਗੇ।

13ਤੁਸੀਂ ਅਤੇ ਤੁਹਾਡੇ ਲੋਕ ਉਸ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਕਿਉਂ ਮਰੋਗੇ ਜਿਸ ਨਾਲ ਯਾਹਵੇਹ ਨੇ ਕਿਸੇ ਵੀ ਕੌਮ ਨੂੰ ਧਮਕੀ ਦਿੱਤੀ ਹੈ ਜੋ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੇਗੀ?

14ਉਹਨਾਂ ਨਬੀਆਂ ਦੀਆਂ ਗੱਲਾਂ ਨੂੰ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਹਨ, ‘ਤੁਸੀਂ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੋਗੇ,’ ਕਿਉਂਕਿ ਉਹ ਤੁਹਾਡੇ ਲਈ ਝੂਠ ਦੀ ਭਵਿੱਖਬਾਣੀ ਕਰਦੇ ਹਨ।

15ਯਾਹਵੇਹ ਇਹ ਆਖਦਾ ਹੈ, ‘ਮੈਂ ਉਹਨਾਂ ਨੂੰ ਨਹੀਂ ਭੇਜਿਆ। ਉਹ ਮੇਰੇ ਨਾਮ ਤੇ ਝੂਠ ਦੀ ਭਵਿੱਖਬਾਣੀ ਕਰ ਰਹੇ ਹਨ। ਇਸ ਲਈ, ਮੈਂ ਤੁਹਾਨੂੰ ਬਾਹਰ ਕੱਢ ਦਿਆਂਗਾ ਅਤੇ ਤੁਸੀਂ ਨਾਸ਼ ਹੋ ਜਾਵੋਗੇ, ਤੁਹਾਨੂੰ ਅਤੇ ਤੁਹਾਡੇ ਲਈ ਅਗੰਮਵਾਕ ਕਰਨ ਵਾਲੇ ਨਬੀਆਂ ਨੂੰ ਵੀ।’ ”

16ਫਿਰ ਮੈਂ ਜਾਜਕਾਂ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਕਿਹਾ, “ਯਾਹਵੇਹ ਇਹੀ ਆਖਦਾ ਹੈ: ਉਹਨਾਂ ਨਬੀਆਂ ਦੀ ਗੱਲ ਨਾ ਸੁਣੋ ਜਿਹੜੇ ਕਹਿੰਦੇ ਹਨ, ‘ਵੇਖੋ, ਯਾਹਵੇਹ ਦੇ ਭਵਨ ਦੇ ਭਾਂਡੇ ਬਾਬੇਲ ਵਿੱਚੋਂ ਛੇਤੀ ਮੁੜ ਲਿਆਂਦੇ ਜਾਣਗੇ। ਉਹ ਤਾਂ ਤੁਹਾਡੇ ਲਈ ਝੂਠੇ ਅਗੰਮ ਵਾਚਦੇ ਹਨ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.