ਯਿਰਮਿਯਾਹ 27

ਯਾਹਵੇਹ ਇਹ ਆਖਦਾ ਹੈ, ‘ਮੈਂ ਉਹਨਾਂ ਨੂੰ ਨਹੀਂ ਭੇਜਿਆ। ਉਹ ਮੇਰੇ ਨਾਮ ਤੇ ਝੂਠ ਦੀ ਭਵਿੱਖਬਾਣੀ ਕਰ ਰਹੇ ਹਨ। ਇਸ ਲਈ, ਮੈਂ ਤੁਹਾਨੂੰ ਬਾਹਰ ਕੱਢ ਦਿਆਂਗਾ ਅਤੇ ਤੁਸੀਂ ਨਾਸ਼ ਹੋ ਜਾਵੋਗੇ, ਤੁਹਾਨੂੰ ਅਤੇ ਤੁਹਾਡੇ ਲਈ ਅਗੰਮਵਾਕ ਕਰਨ ਵਾਲੇ ਨਬੀਆਂ ਨੂੰ ਵੀ।’ ”

Jeremiah 27:15 (UKJV) For I have not sent them, says the LORD, yet they prophesy a lie in my name; that I might drive you out, and that all of you might perish, all of you, and the prophets that prophesy unto you.

13ਤੁਸੀਂ ਅਤੇ ਤੁਹਾਡੇ ਲੋਕ ਉਸ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਕਿਉਂ ਮਰੋਗੇ ਜਿਸ ਨਾਲ ਯਾਹਵੇਹ ਨੇ ਕਿਸੇ ਵੀ ਕੌਮ ਨੂੰ ਧਮਕੀ ਦਿੱਤੀ ਹੈ ਜੋ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੇਗੀ?

14ਉਹਨਾਂ ਨਬੀਆਂ ਦੀਆਂ ਗੱਲਾਂ ਨੂੰ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਹਨ, ‘ਤੁਸੀਂ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੋਗੇ,’ ਕਿਉਂਕਿ ਉਹ ਤੁਹਾਡੇ ਲਈ ਝੂਠ ਦੀ ਭਵਿੱਖਬਾਣੀ ਕਰਦੇ ਹਨ।

15ਯਾਹਵੇਹ ਇਹ ਆਖਦਾ ਹੈ, ‘ਮੈਂ ਉਹਨਾਂ ਨੂੰ ਨਹੀਂ ਭੇਜਿਆ। ਉਹ ਮੇਰੇ ਨਾਮ ਤੇ ਝੂਠ ਦੀ ਭਵਿੱਖਬਾਣੀ ਕਰ ਰਹੇ ਹਨ। ਇਸ ਲਈ, ਮੈਂ ਤੁਹਾਨੂੰ ਬਾਹਰ ਕੱਢ ਦਿਆਂਗਾ ਅਤੇ ਤੁਸੀਂ ਨਾਸ਼ ਹੋ ਜਾਵੋਗੇ, ਤੁਹਾਨੂੰ ਅਤੇ ਤੁਹਾਡੇ ਲਈ ਅਗੰਮਵਾਕ ਕਰਨ ਵਾਲੇ ਨਬੀਆਂ ਨੂੰ ਵੀ।’ ”

16ਫਿਰ ਮੈਂ ਜਾਜਕਾਂ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਕਿਹਾ, “ਯਾਹਵੇਹ ਇਹੀ ਆਖਦਾ ਹੈ: ਉਹਨਾਂ ਨਬੀਆਂ ਦੀ ਗੱਲ ਨਾ ਸੁਣੋ ਜਿਹੜੇ ਕਹਿੰਦੇ ਹਨ, ‘ਵੇਖੋ, ਯਾਹਵੇਹ ਦੇ ਭਵਨ ਦੇ ਭਾਂਡੇ ਬਾਬੇਲ ਵਿੱਚੋਂ ਛੇਤੀ ਮੁੜ ਲਿਆਂਦੇ ਜਾਣਗੇ। ਉਹ ਤਾਂ ਤੁਹਾਡੇ ਲਈ ਝੂਠੇ ਅਗੰਮ ਵਾਚਦੇ ਹਨ।’

17ਉਹਨਾਂ ਦੀ ਗੱਲ ਨਾ ਸੁਣੋ। ਬਾਬੇਲ ਦੇ ਰਾਜੇ ਦੀ ਸੇਵਾ ਕਰੋ, ਅਤੇ ਤੁਸੀਂ ਜਿਉਂਦੇ ਰਹੋਗੇ। ਇਹ ਸ਼ਹਿਰ ਬਰਬਾਦ ਕਿਉਂ ਹੋਵੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.