3ਦੋ ਸਾਲਾਂ ਦੇ ਅੰਦਰ ਮੈਂ ਯਾਹਵੇਹ ਦੇ ਭਵਨ ਦੇ ਸਾਰੇ ਭਾਂਡੇ ਜਿਹੜੇ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਇਸ ਸਥਾਨ ਵਿੱਚੋਂ ਲੈ ਕੇ ਬਾਬੇਲ ਵਿੱਚ ਲੈ ਗਿਆ ਹੈ ਇਸ ਸਥਾਨ ਵਿੱਚ ਵਾਪਸ ਮੋੜ ਲਿਆਵਾਂਗਾ।
4ਮੈਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨ ਨੂੰ ਅਤੇ ਯਹੂਦਾਹ ਦੇ ਬਾਕੀ ਸਾਰੇ ਗ਼ੁਲਾਮਾਂ ਨੂੰ ਵੀ ਵਾਪਸ ਲਿਆਵਾਂਗਾ ਜੋ ਬਾਬੇਲ ਨੂੰ ਗਏ ਸਨ,’ ਯਾਹਵੇਹ ਇਹ ਆਖਦਾ ਹੈ, ‘ਮੈਂ ਬਾਬੇਲ ਦੇ ਰਾਜੇ ਦੇ ਜੂਲੇ ਨੂੰ ਤੋੜ ਦਿਆਂਗਾ।’ ”
5ਤਦ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਜਾਜਕਾਂ ਅਤੇ ਉਹਨਾਂ ਸਾਰੇ ਲੋਕਾਂ ਦੇ ਸਾਮ੍ਹਣੇ ਜਵਾਬ ਦਿੱਤਾ ਜਿਹੜੇ ਯਾਹਵੇਹ ਦੇ ਘਰ ਵਿੱਚ ਖੜੇ ਸਨ।
6ਹਨਨਯਾਹ ਨਬੀ, “ਆਮੀਨ! ਕਾਸ਼ ਕਿ ਯਾਹਵੇਹ ਇਸੇ ਤਰ੍ਹਾਂ ਹੀ ਕਰੇ! ਯਾਹਵੇਹ ਤੇਰੀਆਂ ਗੱਲਾਂ ਨੂੰ ਜਿਹਨਾਂ ਬਾਰੇ ਤੂੰ ਬੋਲਿਆਂ ਹੈ ਪੂਰਾ ਕਰੇ ਅਤੇ ਯਾਹਵੇਹ ਦੇ ਭਵਨ ਦੇ ਭਾਂਡੇ ਅਤੇ ਸਾਰੇ ਗ਼ੁਲਾਮਾਂ ਨੂੰ ਬਾਬੇਲ ਵਿੱਚੋਂ ਇਸ ਸਥਾਨ ਨੂੰ ਮੋੜ ਲੈ ਆਵੇ।
7ਫਿਰ ਵੀ, ਸੁਣੋ ਜੋ ਮੈਂ ਆਪਣੀ ਸੁਣਨ ਵਿੱਚ ਅਤੇ ਸਾਰੇ ਲੋਕਾਂ ਦੀ ਸੁਣਨ ਵਿੱਚ ਕਹਿਣਾ ਹੈ: