ਯਿਰਮਿਯਾਹ 28

ਹਨਨਯਾਹ ਨਬੀ, “ਆਮੀਨ! ਕਾਸ਼ ਕਿ ਯਾਹਵੇਹ ਇਸੇ ਤਰ੍ਹਾਂ ਹੀ ਕਰੇ! ਯਾਹਵੇਹ ਤੇਰੀਆਂ ਗੱਲਾਂ ਨੂੰ ਜਿਹਨਾਂ ਬਾਰੇ ਤੂੰ ਬੋਲਿਆਂ ਹੈ ਪੂਰਾ ਕਰੇ ਅਤੇ ਯਾਹਵੇਹ ਦੇ ਭਵਨ ਦੇ ਭਾਂਡੇ ਅਤੇ ਸਾਰੇ ਗ਼ੁਲਾਮਾਂ ਨੂੰ ਬਾਬੇਲ ਵਿੱਚੋਂ ਇਸ ਸਥਾਨ ਨੂੰ ਮੋੜ ਲੈ ਆਵੇ।

Jeremiah 28:6 (UKJV) Even the prophet Jeremiah said, Amen: the LORD do so: the LORD perform your words which you have prophesied, to bring again the vessels of the LORD's house, and all that is carried away captive, from Babylon into this place.

4ਮੈਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨ ਨੂੰ ਅਤੇ ਯਹੂਦਾਹ ਦੇ ਬਾਕੀ ਸਾਰੇ ਗ਼ੁਲਾਮਾਂ ਨੂੰ ਵੀ ਵਾਪਸ ਲਿਆਵਾਂਗਾ ਜੋ ਬਾਬੇਲ ਨੂੰ ਗਏ ਸਨ,’ ਯਾਹਵੇਹ ਇਹ ਆਖਦਾ ਹੈ, ‘ਮੈਂ ਬਾਬੇਲ ਦੇ ਰਾਜੇ ਦੇ ਜੂਲੇ ਨੂੰ ਤੋੜ ਦਿਆਂਗਾ।’ ”

5ਤਦ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਜਾਜਕਾਂ ਅਤੇ ਉਹਨਾਂ ਸਾਰੇ ਲੋਕਾਂ ਦੇ ਸਾਮ੍ਹਣੇ ਜਵਾਬ ਦਿੱਤਾ ਜਿਹੜੇ ਯਾਹਵੇਹ ਦੇ ਘਰ ਵਿੱਚ ਖੜੇ ਸਨ।

6ਹਨਨਯਾਹ ਨਬੀ, “ਆਮੀਨ! ਕਾਸ਼ ਕਿ ਯਾਹਵੇਹ ਇਸੇ ਤਰ੍ਹਾਂ ਹੀ ਕਰੇ! ਯਾਹਵੇਹ ਤੇਰੀਆਂ ਗੱਲਾਂ ਨੂੰ ਜਿਹਨਾਂ ਬਾਰੇ ਤੂੰ ਬੋਲਿਆਂ ਹੈ ਪੂਰਾ ਕਰੇ ਅਤੇ ਯਾਹਵੇਹ ਦੇ ਭਵਨ ਦੇ ਭਾਂਡੇ ਅਤੇ ਸਾਰੇ ਗ਼ੁਲਾਮਾਂ ਨੂੰ ਬਾਬੇਲ ਵਿੱਚੋਂ ਇਸ ਸਥਾਨ ਨੂੰ ਮੋੜ ਲੈ ਆਵੇ।

7ਫਿਰ ਵੀ, ਸੁਣੋ ਜੋ ਮੈਂ ਆਪਣੀ ਸੁਣਨ ਵਿੱਚ ਅਤੇ ਸਾਰੇ ਲੋਕਾਂ ਦੀ ਸੁਣਨ ਵਿੱਚ ਕਹਿਣਾ ਹੈ:

8ਮੁੱਢਲੇ ਸਮੇਂ ਤੋਂ ਤੁਹਾਡੇ ਅਤੇ ਮੇਰੇ ਤੋਂ ਪਹਿਲਾਂ ਦੇ ਨਬੀਆਂ ਨੇ ਬਹੁਤ ਸਾਰੇ ਦੇਸ਼ਾਂ ਅਤੇ ਮਹਾਨ ਰਾਜਾਂ ਦੇ ਵਿਰੁੱਧ ਯੁੱਧ, ਤਬਾਹੀ ਅਤੇ ਮਹਾਂਮਾਰੀ ਦੀ ਭਵਿੱਖਬਾਣੀ ਕੀਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.