ਯਿਰਮਿਯਾਹ 28

ਮੈਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨ ਨੂੰ ਅਤੇ ਯਹੂਦਾਹ ਦੇ ਬਾਕੀ ਸਾਰੇ ਗ਼ੁਲਾਮਾਂ ਨੂੰ ਵੀ ਵਾਪਸ ਲਿਆਵਾਂਗਾ ਜੋ ਬਾਬੇਲ ਨੂੰ ਗਏ ਸਨ,’ ਯਾਹਵੇਹ ਇਹ ਆਖਦਾ ਹੈ, ‘ਮੈਂ ਬਾਬੇਲ ਦੇ ਰਾਜੇ ਦੇ ਜੂਲੇ ਨੂੰ ਤੋੜ ਦਿਆਂਗਾ।’ ”

Jeremiah 28:4 (UKJV) And I will bring again to this place Jeconiah the son of Jehoiakim king of Judah, with all the captives of Judah, that went into Babylon, says the LORD: for I will break the yoke of the king of Babylon.

2“ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ‘ਮੈਂ ਬਾਬੇਲ ਦੇ ਰਾਜੇ ਦੇ ਜੂਲੇ ਨੂੰ ਤੋੜ ਦਿਆਂਗਾ।

3ਦੋ ਸਾਲਾਂ ਦੇ ਅੰਦਰ ਮੈਂ ਯਾਹਵੇਹ ਦੇ ਭਵਨ ਦੇ ਸਾਰੇ ਭਾਂਡੇ ਜਿਹੜੇ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਇਸ ਸਥਾਨ ਵਿੱਚੋਂ ਲੈ ਕੇ ਬਾਬੇਲ ਵਿੱਚ ਲੈ ਗਿਆ ਹੈ ਇਸ ਸਥਾਨ ਵਿੱਚ ਵਾਪਸ ਮੋੜ ਲਿਆਵਾਂਗਾ।

4ਮੈਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨ ਨੂੰ ਅਤੇ ਯਹੂਦਾਹ ਦੇ ਬਾਕੀ ਸਾਰੇ ਗ਼ੁਲਾਮਾਂ ਨੂੰ ਵੀ ਵਾਪਸ ਲਿਆਵਾਂਗਾ ਜੋ ਬਾਬੇਲ ਨੂੰ ਗਏ ਸਨ,’ ਯਾਹਵੇਹ ਇਹ ਆਖਦਾ ਹੈ, ‘ਮੈਂ ਬਾਬੇਲ ਦੇ ਰਾਜੇ ਦੇ ਜੂਲੇ ਨੂੰ ਤੋੜ ਦਿਆਂਗਾ।’ ”

5ਤਦ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਜਾਜਕਾਂ ਅਤੇ ਉਹਨਾਂ ਸਾਰੇ ਲੋਕਾਂ ਦੇ ਸਾਮ੍ਹਣੇ ਜਵਾਬ ਦਿੱਤਾ ਜਿਹੜੇ ਯਾਹਵੇਹ ਦੇ ਘਰ ਵਿੱਚ ਖੜੇ ਸਨ।

6ਹਨਨਯਾਹ ਨਬੀ, “ਆਮੀਨ! ਕਾਸ਼ ਕਿ ਯਾਹਵੇਹ ਇਸੇ ਤਰ੍ਹਾਂ ਹੀ ਕਰੇ! ਯਾਹਵੇਹ ਤੇਰੀਆਂ ਗੱਲਾਂ ਨੂੰ ਜਿਹਨਾਂ ਬਾਰੇ ਤੂੰ ਬੋਲਿਆਂ ਹੈ ਪੂਰਾ ਕਰੇ ਅਤੇ ਯਾਹਵੇਹ ਦੇ ਭਵਨ ਦੇ ਭਾਂਡੇ ਅਤੇ ਸਾਰੇ ਗ਼ੁਲਾਮਾਂ ਨੂੰ ਬਾਬੇਲ ਵਿੱਚੋਂ ਇਸ ਸਥਾਨ ਨੂੰ ਮੋੜ ਲੈ ਆਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.