ਯਿਰਮਿਯਾਹ 29

ਤਾਂ ਫਿਰ ਤੂੰ ਅਨਾਥੋਥ ਦੇ ਯਿਰਮਿਯਾਹ ਨੂੰ ਕਿਉਂ ਨਹੀਂ ਝਿੜਕਿਆ, ਜਿਹੜਾ ਤੁਹਾਡੇ ਲਈ ਆਪਣੇ ਆਪ ਨੂੰ ਨਬੀ ਬਣਾ ਬੈਠਾ ਹੈ?

Jeremiah 29:27 (UKJV) Now therefore why have you not reproved Jeremiah of Anathoth, which makes himself a prophet to you?

25“ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਤੁਸੀਂ ਯੇਰੂਸ਼ਲੇਮ ਦੇ ਸਾਰੇ ਲੋਕਾਂ ਨੂੰ, ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਆਪਣੇ ਨਾਮ ਵਿੱਚ ਚਿੱਠੀਆਂ ਭੇਜੀਆਂ ਸਨ ਅਤੇ ਹੋਰ ਸਾਰੇ ਜਾਜਕਾਂ ਨੂੰ। ਤੁਸੀਂ ਸਫ਼ਨਯਾਹ ਨੂੰ ਕਿਹਾ,

26‘ਯਾਹਵੇਹ ਨੇ ਯਹੋਇਯਾਦਾ ਜਾਜਕ ਦੇ ਥਾਂ ਤੈਨੂੰ ਜਾਜਕ ਬਣਾ ਦਿੱਤਾ ਭਈ ਯਾਹਵੇਹ ਦੇ ਭਵਨ ਉੱਤੇ ਜ਼ਿੰਮੇਵਾਰੀ ਹੋਵੇ ਅਤੇ ਹਰੇਕ ਜਿਹੜਾ ਕਮਲਪੁਣਾ ਕਰਦਾ ਹੈ ਅਤੇ ਅਗੰਮ ਵਾਚਦਾ ਹੈ ਤੂੰ ਉਸ ਨੂੰ ਕਾਠ ਅਤੇ ਸੰਗਲਾਂ ਵਿੱਚ ਪਾਵੇਂ।

27ਤਾਂ ਫਿਰ ਤੂੰ ਅਨਾਥੋਥ ਦੇ ਯਿਰਮਿਯਾਹ ਨੂੰ ਕਿਉਂ ਨਹੀਂ ਝਿੜਕਿਆ, ਜਿਹੜਾ ਤੁਹਾਡੇ ਲਈ ਆਪਣੇ ਆਪ ਨੂੰ ਨਬੀ ਬਣਾ ਬੈਠਾ ਹੈ?

28ਉਸ ਨੇ ਸਾਨੂੰ ਬਾਬੇਲ ਵਿੱਚ ਇਹ ਸੰਦੇਸ਼ ਭੇਜਿਆ ਹੈ ਕਿ ਇਹ ਬਹੁਤ ਸਮਾਂ ਹੋਵੇਗਾ। ਇਸ ਲਈ ਘਰ ਬਣਾਓ ਅਤੇ ਵੱਸੋ; ਬਾਗ ਲਗਾਓ ਅਤੇ ਜੋ ਉਹ ਪੈਦਾ ਕਰਦੇ ਹਨ ਉਸਨੂੰ ਖਾਓ।’ ”

29ਪਰ ਸਫ਼ਨਯਾਹ ਜਾਜਕ ਨੇ ਯਿਰਮਿਯਾਹ ਨਬੀ ਨੂੰ ਲਿਖੀ ਚਿੱਠੀ ਪੜ੍ਹੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.