ਯਿਰਮਿਯਾਹ 29

ਉਸ ਨੇ ਸਾਨੂੰ ਬਾਬੇਲ ਵਿੱਚ ਇਹ ਸੰਦੇਸ਼ ਭੇਜਿਆ ਹੈ ਕਿ ਇਹ ਬਹੁਤ ਸਮਾਂ ਹੋਵੇਗਾ। ਇਸ ਲਈ ਘਰ ਬਣਾਓ ਅਤੇ ਵੱਸੋ; ਬਾਗ ਲਗਾਓ ਅਤੇ ਜੋ ਉਹ ਪੈਦਾ ਕਰਦੇ ਹਨ ਉਸਨੂੰ ਖਾਓ।’ ”

Jeremiah 29:28 (UKJV) For therefore he sent unto us in Babylon, saying, This captivity is long: build all of you houses, and dwell in them; and plant gardens, and eat the fruit of them.

26‘ਯਾਹਵੇਹ ਨੇ ਯਹੋਇਯਾਦਾ ਜਾਜਕ ਦੇ ਥਾਂ ਤੈਨੂੰ ਜਾਜਕ ਬਣਾ ਦਿੱਤਾ ਭਈ ਯਾਹਵੇਹ ਦੇ ਭਵਨ ਉੱਤੇ ਜ਼ਿੰਮੇਵਾਰੀ ਹੋਵੇ ਅਤੇ ਹਰੇਕ ਜਿਹੜਾ ਕਮਲਪੁਣਾ ਕਰਦਾ ਹੈ ਅਤੇ ਅਗੰਮ ਵਾਚਦਾ ਹੈ ਤੂੰ ਉਸ ਨੂੰ ਕਾਠ ਅਤੇ ਸੰਗਲਾਂ ਵਿੱਚ ਪਾਵੇਂ।

27ਤਾਂ ਫਿਰ ਤੂੰ ਅਨਾਥੋਥ ਦੇ ਯਿਰਮਿਯਾਹ ਨੂੰ ਕਿਉਂ ਨਹੀਂ ਝਿੜਕਿਆ, ਜਿਹੜਾ ਤੁਹਾਡੇ ਲਈ ਆਪਣੇ ਆਪ ਨੂੰ ਨਬੀ ਬਣਾ ਬੈਠਾ ਹੈ?

28ਉਸ ਨੇ ਸਾਨੂੰ ਬਾਬੇਲ ਵਿੱਚ ਇਹ ਸੰਦੇਸ਼ ਭੇਜਿਆ ਹੈ ਕਿ ਇਹ ਬਹੁਤ ਸਮਾਂ ਹੋਵੇਗਾ। ਇਸ ਲਈ ਘਰ ਬਣਾਓ ਅਤੇ ਵੱਸੋ; ਬਾਗ ਲਗਾਓ ਅਤੇ ਜੋ ਉਹ ਪੈਦਾ ਕਰਦੇ ਹਨ ਉਸਨੂੰ ਖਾਓ।’ ”

29ਪਰ ਸਫ਼ਨਯਾਹ ਜਾਜਕ ਨੇ ਯਿਰਮਿਯਾਹ ਨਬੀ ਨੂੰ ਲਿਖੀ ਚਿੱਠੀ ਪੜ੍ਹੀ।

30ਤਦ ਯਿਰਮਿਯਾਹ ਨੂੰ ਯਾਹਵੇਹ ਦਾ ਬਚਨ ਆਇਆ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.