ਯਿਰਮਿਯਾਹ 29

ਤਦ ਯਿਰਮਿਯਾਹ ਨੂੰ ਯਾਹਵੇਹ ਦਾ ਬਚਨ ਆਇਆ:

Jeremiah 29:30 (UKJV) Then came the word of the LORD unto Jeremiah, saying,

28ਉਸ ਨੇ ਸਾਨੂੰ ਬਾਬੇਲ ਵਿੱਚ ਇਹ ਸੰਦੇਸ਼ ਭੇਜਿਆ ਹੈ ਕਿ ਇਹ ਬਹੁਤ ਸਮਾਂ ਹੋਵੇਗਾ। ਇਸ ਲਈ ਘਰ ਬਣਾਓ ਅਤੇ ਵੱਸੋ; ਬਾਗ ਲਗਾਓ ਅਤੇ ਜੋ ਉਹ ਪੈਦਾ ਕਰਦੇ ਹਨ ਉਸਨੂੰ ਖਾਓ।’ ”

29ਪਰ ਸਫ਼ਨਯਾਹ ਜਾਜਕ ਨੇ ਯਿਰਮਿਯਾਹ ਨਬੀ ਨੂੰ ਲਿਖੀ ਚਿੱਠੀ ਪੜ੍ਹੀ।

30ਤਦ ਯਿਰਮਿਯਾਹ ਨੂੰ ਯਾਹਵੇਹ ਦਾ ਬਚਨ ਆਇਆ:

31“ਸਾਰੇ ਗ਼ੁਲਾਮਾਂ ਨੂੰ ਇਹ ਸੰਦੇਸ਼ ਭੇਜੋ: ‘ਯਾਹਵੇਹ ਨੇਹੇਲਾਮੀ ਸ਼ਮਅਯਾਹ ਬਾਰੇ ਇਹ ਆਖਦਾ ਹੈ: ਕਿਉਂਕਿ ਸ਼ਮਅਯਾਹ ਨੇ ਤੁਹਾਡੇ ਲਈ ਅਗੰਮਵਾਕ ਕੀਤਾ ਹੈ, ਭਾਵੇਂ ਮੈਂ ਉਸਨੂੰ ਨਹੀਂ ਭੇਜਿਆ ਸੀ, ਅਤੇ ਤੁਹਾਨੂੰ ਝੂਠ ਉੱਤੇ ਭਰੋਸਾ ਕਰਨ ਲਈ ਉਕਸਾਇਆ ਸੀ।

32ਇਹੀ ਹੈ ਜੋ ਯਾਹਵੇਹ ਆਖਦਾ ਹੈ: ਮੈਂ ਸ਼ਮਅਯਾਹ ਨੇਹੇਲਾਮੀ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਜ਼ਰੂਰ ਸਜ਼ਾ ਦਿਆਂਗਾ। ਉਸ ਦਾ ਇਸ ਲੋਕਾਂ ਵਿੱਚ ਕੋਈ ਨਹੀਂ ਬਚੇਗਾ, ਨਾ ਹੀ ਉਹ ਉਹਨਾਂ ਚੰਗੀਆਂ ਗੱਲਾਂ ਨੂੰ ਦੇਖੇਗਾ ਜੋ ਮੈਂ ਆਪਣੇ ਲੋਕਾਂ ਲਈ ਕਰਾਂਗਾ, ਯਾਹਵੇਹ ਦਾ ਵਾਕ ਹੈ, ਕਿਉਂਕਿ ਉਸਨੇ ਮੇਰੇ ਵਿਰੁੱਧ ਬਗਾਵਤ ਦਾ ਪ੍ਰਚਾਰ ਕੀਤਾ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.