ਯਿਰਮਿਯਾਹ 29

“ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਤੁਸੀਂ ਯੇਰੂਸ਼ਲੇਮ ਦੇ ਸਾਰੇ ਲੋਕਾਂ ਨੂੰ, ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਆਪਣੇ ਨਾਮ ਵਿੱਚ ਚਿੱਠੀਆਂ ਭੇਜੀਆਂ ਸਨ ਅਤੇ ਹੋਰ ਸਾਰੇ ਜਾਜਕਾਂ ਨੂੰ। ਤੁਸੀਂ ਸਫ਼ਨਯਾਹ ਨੂੰ ਕਿਹਾ,

Jeremiah 29:25 (UKJV) Thus speaks the LORD of hosts, the God of Israel, saying, Because you have sent letters in your name unto all the people that are at Jerusalem, and to Zephaniah the son of Maaseiah the priest, and to all the priests, saying,

23ਕਿਉਂਕਿ ਉਹਨਾਂ ਨੇ ਇਸਰਾਏਲ ਵਿੱਚ ਘਿਣਾਉਣੇ ਕੰਮ ਕੀਤੇ ਹਨ। ਉਹਨਾਂ ਨੇ ਆਪਣੀਆਂ ਗੁਆਂਢੀਆਂ ਦੀਆਂ ਪਤਨੀਆਂ ਨਾਲ ਵਿਭਚਾਰ ਕੀਤਾ ਹੈ, ਅਤੇ ਉਹਨਾਂ ਨੇ ਮੇਰੇ ਨਾਮ ਉੱਤੇ ਝੂਠੀਆਂ ਗੱਲਾਂ ਬੋਲੀਆ ਹਨ, ਜਿਸਦਾ ਮੈਂ ਉਹਨਾਂ ਨੂੰ ਅਧਿਕਾਰ ਨਹੀਂ ਦਿੱਤਾ ਸੀ। ਮੈਂ ਇਸਨੂੰ ਜਾਣਦਾ ਹਾਂ ਅਤੇ ਇਸਦਾ ਗਵਾਹ ਹਾਂ,” ਯਾਹਵੇਹ ਦਾ ਵਾਕ ਹੈ।

24ਸ਼ਮਅਯਾਹ ਨੇਹੇਲਾਮੀ ਨੂੰ ਆਖ,

25“ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਤੁਸੀਂ ਯੇਰੂਸ਼ਲੇਮ ਦੇ ਸਾਰੇ ਲੋਕਾਂ ਨੂੰ, ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਆਪਣੇ ਨਾਮ ਵਿੱਚ ਚਿੱਠੀਆਂ ਭੇਜੀਆਂ ਸਨ ਅਤੇ ਹੋਰ ਸਾਰੇ ਜਾਜਕਾਂ ਨੂੰ। ਤੁਸੀਂ ਸਫ਼ਨਯਾਹ ਨੂੰ ਕਿਹਾ,

26‘ਯਾਹਵੇਹ ਨੇ ਯਹੋਇਯਾਦਾ ਜਾਜਕ ਦੇ ਥਾਂ ਤੈਨੂੰ ਜਾਜਕ ਬਣਾ ਦਿੱਤਾ ਭਈ ਯਾਹਵੇਹ ਦੇ ਭਵਨ ਉੱਤੇ ਜ਼ਿੰਮੇਵਾਰੀ ਹੋਵੇ ਅਤੇ ਹਰੇਕ ਜਿਹੜਾ ਕਮਲਪੁਣਾ ਕਰਦਾ ਹੈ ਅਤੇ ਅਗੰਮ ਵਾਚਦਾ ਹੈ ਤੂੰ ਉਸ ਨੂੰ ਕਾਠ ਅਤੇ ਸੰਗਲਾਂ ਵਿੱਚ ਪਾਵੇਂ।

27ਤਾਂ ਫਿਰ ਤੂੰ ਅਨਾਥੋਥ ਦੇ ਯਿਰਮਿਯਾਹ ਨੂੰ ਕਿਉਂ ਨਹੀਂ ਝਿੜਕਿਆ, ਜਿਹੜਾ ਤੁਹਾਡੇ ਲਈ ਆਪਣੇ ਆਪ ਨੂੰ ਨਬੀ ਬਣਾ ਬੈਠਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.