ਯਿਰਮਿਯਾਹ 29

ਕਿਉਂਕਿ ਉਹਨਾਂ ਨੇ ਇਸਰਾਏਲ ਵਿੱਚ ਘਿਣਾਉਣੇ ਕੰਮ ਕੀਤੇ ਹਨ। ਉਹਨਾਂ ਨੇ ਆਪਣੀਆਂ ਗੁਆਂਢੀਆਂ ਦੀਆਂ ਪਤਨੀਆਂ ਨਾਲ ਵਿਭਚਾਰ ਕੀਤਾ ਹੈ, ਅਤੇ ਉਹਨਾਂ ਨੇ ਮੇਰੇ ਨਾਮ ਉੱਤੇ ਝੂਠੀਆਂ ਗੱਲਾਂ ਬੋਲੀਆ ਹਨ, ਜਿਸਦਾ ਮੈਂ ਉਹਨਾਂ ਨੂੰ ਅਧਿਕਾਰ ਨਹੀਂ ਦਿੱਤਾ ਸੀ। ਮੈਂ ਇਸਨੂੰ ਜਾਣਦਾ ਹਾਂ ਅਤੇ ਇਸਦਾ ਗਵਾਹ ਹਾਂ,” ਯਾਹਵੇਹ ਦਾ ਵਾਕ ਹੈ।

Jeremiah 29:23 (UKJV) Because they have committed villainy in Israel, and have committed adultery with their neighbours' wives, and have spoken lying words in my name, which I have not commanded them; even I know, and am a witness, says the LORD.

21ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਕੋਲਾਇਆਹ ਦੇ ਪੁੱਤਰ ਅਹਾਬ ਅਤੇ ਮਾਸੇਯਾਹ ਦੇ ਪੁੱਤਰ ਸਿਦਕੀਯਾਹ ਬਾਰੇ ਇਹੀ ਆਖਦਾ ਹੈ, ਜਿਹੜੇ ਮੇਰੇ ਨਾਮ ਉੱਤੇ ਤੁਹਾਡੇ ਲਈ ਝੂਠੇ ਅਗੰਮਵਾਕ ਬੋਲ ਰਹੇ ਹਨ: “ਮੈਂ ਉਹਨਾਂ ਨੂੰ ਨਬੂਕਦਨੱਸਰ ਰਾਜੇ ਦੇ ਹੱਥਾਂ ਵਿੱਚ ਦੇ ਦਿਆਂਗਾ। ਜਿਹੜਾ ਬਾਬੇਲ ਦਾ ਹੈ ਅਤੇ ਉਹ ਉਹਨਾਂ ਨੂੰ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਮਾਰ ਸੁੱਟੇਗਾ।

22ਉਹਨਾਂ ਦੇ ਕਾਰਨ, ਯਹੂਦਾਹ ਦੇ ਸਾਰੇ ਗ਼ੁਲਾਮ ਜਿਹੜੇ ਬਾਬੇਲ ਵਿੱਚ ਹਨ, ਇਹ ਸਰਾਪ ਵਰਤਿਆ ਜਾਵੇਗਾ: ‘ਯਾਹਵੇਹ ਤੁਹਾਡੇ ਨਾਲ ਸਿਦਕੀਯਾਹ ਅਤੇ ਅਹਾਬ ਵਰਗਾ ਸਲੂਕ ਕਰੇ, ਜਿਨ੍ਹਾਂ ਨੂੰ ਬਾਬੇਲ ਦੇ ਰਾਜੇ ਨੇ ਅੱਗ ਵਿੱਚ ਸਾੜ ਦਿੱਤਾ ਸੀ।’

23ਕਿਉਂਕਿ ਉਹਨਾਂ ਨੇ ਇਸਰਾਏਲ ਵਿੱਚ ਘਿਣਾਉਣੇ ਕੰਮ ਕੀਤੇ ਹਨ। ਉਹਨਾਂ ਨੇ ਆਪਣੀਆਂ ਗੁਆਂਢੀਆਂ ਦੀਆਂ ਪਤਨੀਆਂ ਨਾਲ ਵਿਭਚਾਰ ਕੀਤਾ ਹੈ, ਅਤੇ ਉਹਨਾਂ ਨੇ ਮੇਰੇ ਨਾਮ ਉੱਤੇ ਝੂਠੀਆਂ ਗੱਲਾਂ ਬੋਲੀਆ ਹਨ, ਜਿਸਦਾ ਮੈਂ ਉਹਨਾਂ ਨੂੰ ਅਧਿਕਾਰ ਨਹੀਂ ਦਿੱਤਾ ਸੀ। ਮੈਂ ਇਸਨੂੰ ਜਾਣਦਾ ਹਾਂ ਅਤੇ ਇਸਦਾ ਗਵਾਹ ਹਾਂ,” ਯਾਹਵੇਹ ਦਾ ਵਾਕ ਹੈ।

24ਸ਼ਮਅਯਾਹ ਨੇਹੇਲਾਮੀ ਨੂੰ ਆਖ,

25“ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਤੁਸੀਂ ਯੇਰੂਸ਼ਲੇਮ ਦੇ ਸਾਰੇ ਲੋਕਾਂ ਨੂੰ, ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਆਪਣੇ ਨਾਮ ਵਿੱਚ ਚਿੱਠੀਆਂ ਭੇਜੀਆਂ ਸਨ ਅਤੇ ਹੋਰ ਸਾਰੇ ਜਾਜਕਾਂ ਨੂੰ। ਤੁਸੀਂ ਸਫ਼ਨਯਾਹ ਨੂੰ ਕਿਹਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.