ਯਿਰਮਿਯਾਹ 29

ਉਹਨਾਂ ਦੇ ਕਾਰਨ, ਯਹੂਦਾਹ ਦੇ ਸਾਰੇ ਗ਼ੁਲਾਮ ਜਿਹੜੇ ਬਾਬੇਲ ਵਿੱਚ ਹਨ, ਇਹ ਸਰਾਪ ਵਰਤਿਆ ਜਾਵੇਗਾ: ‘ਯਾਹਵੇਹ ਤੁਹਾਡੇ ਨਾਲ ਸਿਦਕੀਯਾਹ ਅਤੇ ਅਹਾਬ ਵਰਗਾ ਸਲੂਕ ਕਰੇ, ਜਿਨ੍ਹਾਂ ਨੂੰ ਬਾਬੇਲ ਦੇ ਰਾਜੇ ਨੇ ਅੱਗ ਵਿੱਚ ਸਾੜ ਦਿੱਤਾ ਸੀ।’

Jeremiah 29:22 (UKJV) And of them shall be taken up a curse by all the captivity of Judah which are in Babylon, saying, The LORD make you like Zedekiah and like Ahab, whom the king of Babylon roasted in the fire;

20ਇਸ ਲਈ ਹੇ ਸਾਰੇ ਗ਼ੁਲਾਮ ਲੋਕੋ, ਜਿਨ੍ਹਾਂ ਨੂੰ ਮੈਂ ਯੇਰੂਸ਼ਲੇਮ ਤੋਂ ਬਾਬੇਲ ਨੂੰ ਭੇਜਿਆ ਹੈ, ਯਾਹਵੇਹ ਦਾ ਬਚਨ ਸੁਣੋ।

21ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਕੋਲਾਇਆਹ ਦੇ ਪੁੱਤਰ ਅਹਾਬ ਅਤੇ ਮਾਸੇਯਾਹ ਦੇ ਪੁੱਤਰ ਸਿਦਕੀਯਾਹ ਬਾਰੇ ਇਹੀ ਆਖਦਾ ਹੈ, ਜਿਹੜੇ ਮੇਰੇ ਨਾਮ ਉੱਤੇ ਤੁਹਾਡੇ ਲਈ ਝੂਠੇ ਅਗੰਮਵਾਕ ਬੋਲ ਰਹੇ ਹਨ: “ਮੈਂ ਉਹਨਾਂ ਨੂੰ ਨਬੂਕਦਨੱਸਰ ਰਾਜੇ ਦੇ ਹੱਥਾਂ ਵਿੱਚ ਦੇ ਦਿਆਂਗਾ। ਜਿਹੜਾ ਬਾਬੇਲ ਦਾ ਹੈ ਅਤੇ ਉਹ ਉਹਨਾਂ ਨੂੰ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਮਾਰ ਸੁੱਟੇਗਾ।

22ਉਹਨਾਂ ਦੇ ਕਾਰਨ, ਯਹੂਦਾਹ ਦੇ ਸਾਰੇ ਗ਼ੁਲਾਮ ਜਿਹੜੇ ਬਾਬੇਲ ਵਿੱਚ ਹਨ, ਇਹ ਸਰਾਪ ਵਰਤਿਆ ਜਾਵੇਗਾ: ‘ਯਾਹਵੇਹ ਤੁਹਾਡੇ ਨਾਲ ਸਿਦਕੀਯਾਹ ਅਤੇ ਅਹਾਬ ਵਰਗਾ ਸਲੂਕ ਕਰੇ, ਜਿਨ੍ਹਾਂ ਨੂੰ ਬਾਬੇਲ ਦੇ ਰਾਜੇ ਨੇ ਅੱਗ ਵਿੱਚ ਸਾੜ ਦਿੱਤਾ ਸੀ।’

23ਕਿਉਂਕਿ ਉਹਨਾਂ ਨੇ ਇਸਰਾਏਲ ਵਿੱਚ ਘਿਣਾਉਣੇ ਕੰਮ ਕੀਤੇ ਹਨ। ਉਹਨਾਂ ਨੇ ਆਪਣੀਆਂ ਗੁਆਂਢੀਆਂ ਦੀਆਂ ਪਤਨੀਆਂ ਨਾਲ ਵਿਭਚਾਰ ਕੀਤਾ ਹੈ, ਅਤੇ ਉਹਨਾਂ ਨੇ ਮੇਰੇ ਨਾਮ ਉੱਤੇ ਝੂਠੀਆਂ ਗੱਲਾਂ ਬੋਲੀਆ ਹਨ, ਜਿਸਦਾ ਮੈਂ ਉਹਨਾਂ ਨੂੰ ਅਧਿਕਾਰ ਨਹੀਂ ਦਿੱਤਾ ਸੀ। ਮੈਂ ਇਸਨੂੰ ਜਾਣਦਾ ਹਾਂ ਅਤੇ ਇਸਦਾ ਗਵਾਹ ਹਾਂ,” ਯਾਹਵੇਹ ਦਾ ਵਾਕ ਹੈ।

24ਸ਼ਮਅਯਾਹ ਨੇਹੇਲਾਮੀ ਨੂੰ ਆਖ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.