ਯਿਰਮਿਯਾਹ 29

ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਕੋਲਾਇਆਹ ਦੇ ਪੁੱਤਰ ਅਹਾਬ ਅਤੇ ਮਾਸੇਯਾਹ ਦੇ ਪੁੱਤਰ ਸਿਦਕੀਯਾਹ ਬਾਰੇ ਇਹੀ ਆਖਦਾ ਹੈ, ਜਿਹੜੇ ਮੇਰੇ ਨਾਮ ਉੱਤੇ ਤੁਹਾਡੇ ਲਈ ਝੂਠੇ ਅਗੰਮਵਾਕ ਬੋਲ ਰਹੇ ਹਨ: “ਮੈਂ ਉਹਨਾਂ ਨੂੰ ਨਬੂਕਦਨੱਸਰ ਰਾਜੇ ਦੇ ਹੱਥਾਂ ਵਿੱਚ ਦੇ ਦਿਆਂਗਾ। ਜਿਹੜਾ ਬਾਬੇਲ ਦਾ ਹੈ ਅਤੇ ਉਹ ਉਹਨਾਂ ਨੂੰ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਮਾਰ ਸੁੱਟੇਗਾ।

Jeremiah 29:21 (UKJV) Thus says the LORD of hosts, the God of Israel, of Ahab the son of Kolaiah, and of Zedekiah the son of Maaseiah, which prophesy a lie unto you in my name; Behold, I will deliver them into the hand of Nebuchadrezzar king of Babylon; and he shall slay them before your eyes;

19ਕਿਉ ਜੋ ਉਹਨਾਂ ਨੇ ਮੇਰੀਆਂ ਗੱਲਾਂ ਨਹੀਂ ਸੁਣੀਆਂ,” ਯਾਹਵੇਹ ਦਾ ਵਾਕ ਹੈ, “ਮੈਂ ਆਪਣੇ ਦਾਸਾਂ, ਆਪਣੇ ਨਬੀਆਂ ਨੂੰ ਉਹਨਾਂ ਕੋਲ ਭੇਜਿਆ ਸਗੋਂ ਜਤਨ ਨਾਲ ਉਹਨਾਂ ਨੂੰ ਭੇਜਿਆ, ਪਰ ਤੁਸੀਂ ਨਾ ਸੁਣਿਆ,” ਯਾਹਵੇਹ ਦਾ ਵਾਕ ਹੈ।

20ਇਸ ਲਈ ਹੇ ਸਾਰੇ ਗ਼ੁਲਾਮ ਲੋਕੋ, ਜਿਨ੍ਹਾਂ ਨੂੰ ਮੈਂ ਯੇਰੂਸ਼ਲੇਮ ਤੋਂ ਬਾਬੇਲ ਨੂੰ ਭੇਜਿਆ ਹੈ, ਯਾਹਵੇਹ ਦਾ ਬਚਨ ਸੁਣੋ।

21ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਕੋਲਾਇਆਹ ਦੇ ਪੁੱਤਰ ਅਹਾਬ ਅਤੇ ਮਾਸੇਯਾਹ ਦੇ ਪੁੱਤਰ ਸਿਦਕੀਯਾਹ ਬਾਰੇ ਇਹੀ ਆਖਦਾ ਹੈ, ਜਿਹੜੇ ਮੇਰੇ ਨਾਮ ਉੱਤੇ ਤੁਹਾਡੇ ਲਈ ਝੂਠੇ ਅਗੰਮਵਾਕ ਬੋਲ ਰਹੇ ਹਨ: “ਮੈਂ ਉਹਨਾਂ ਨੂੰ ਨਬੂਕਦਨੱਸਰ ਰਾਜੇ ਦੇ ਹੱਥਾਂ ਵਿੱਚ ਦੇ ਦਿਆਂਗਾ। ਜਿਹੜਾ ਬਾਬੇਲ ਦਾ ਹੈ ਅਤੇ ਉਹ ਉਹਨਾਂ ਨੂੰ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਮਾਰ ਸੁੱਟੇਗਾ।

22ਉਹਨਾਂ ਦੇ ਕਾਰਨ, ਯਹੂਦਾਹ ਦੇ ਸਾਰੇ ਗ਼ੁਲਾਮ ਜਿਹੜੇ ਬਾਬੇਲ ਵਿੱਚ ਹਨ, ਇਹ ਸਰਾਪ ਵਰਤਿਆ ਜਾਵੇਗਾ: ‘ਯਾਹਵੇਹ ਤੁਹਾਡੇ ਨਾਲ ਸਿਦਕੀਯਾਹ ਅਤੇ ਅਹਾਬ ਵਰਗਾ ਸਲੂਕ ਕਰੇ, ਜਿਨ੍ਹਾਂ ਨੂੰ ਬਾਬੇਲ ਦੇ ਰਾਜੇ ਨੇ ਅੱਗ ਵਿੱਚ ਸਾੜ ਦਿੱਤਾ ਸੀ।’

23ਕਿਉਂਕਿ ਉਹਨਾਂ ਨੇ ਇਸਰਾਏਲ ਵਿੱਚ ਘਿਣਾਉਣੇ ਕੰਮ ਕੀਤੇ ਹਨ। ਉਹਨਾਂ ਨੇ ਆਪਣੀਆਂ ਗੁਆਂਢੀਆਂ ਦੀਆਂ ਪਤਨੀਆਂ ਨਾਲ ਵਿਭਚਾਰ ਕੀਤਾ ਹੈ, ਅਤੇ ਉਹਨਾਂ ਨੇ ਮੇਰੇ ਨਾਮ ਉੱਤੇ ਝੂਠੀਆਂ ਗੱਲਾਂ ਬੋਲੀਆ ਹਨ, ਜਿਸਦਾ ਮੈਂ ਉਹਨਾਂ ਨੂੰ ਅਧਿਕਾਰ ਨਹੀਂ ਦਿੱਤਾ ਸੀ। ਮੈਂ ਇਸਨੂੰ ਜਾਣਦਾ ਹਾਂ ਅਤੇ ਇਸਦਾ ਗਵਾਹ ਹਾਂ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.