ਯਿਰਮਿਯਾਹ 29

ਨਾਲੇ, ਉਸ ਸ਼ਹਿਰ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਭਾਲ ਕਰੋ ਜਿਸ ਵਿੱਚ ਮੈਂ ਤੁਹਾਨੂੰ ਗ਼ੁਲਾਮੀ ਵਿੱਚ ਲੈ ਗਿਆ ਹਾਂ। ਇਸ ਦੇ ਲਈ ਯਾਹਵੇਹ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਜੇ ਇਹ ਖੁਸ਼ਹਾਲ ਹੁੰਦਾ ਹੈ, ਤਾਂ ਤੁਸੀਂ ਵੀ ਖੁਸ਼ਹਾਲ ਹੋਵੋਗੇ।”

Jeremiah 29:7 (UKJV) And seek the peace of the city where I have caused you to be carried away captives, and pray unto the LORD for it: for in the peace thereof shall all of you have peace.

5“ਤੁਸੀਂ ਘਰ ਬਣਾਓ ਅਤੇ ਉੱਥੇ ਵੱਸੋ; ਬਾਗ ਲਗਾਓ ਅਤੇ ਉਹ ਖਾਓ ਜੋ ਉਹ ਪੈਦਾ ਕਰਦੇ ਹਨ।

6ਵਿਆਹ ਕਰੋ ਅਤੇ ਪੁੱਤਰ ਅਤੇ ਧੀਆਂ ਪੈਦਾ ਕਰੋ; ਆਪਣੇ ਪੁੱਤਰਾਂ ਲਈ ਪਤਨੀਆਂ ਲੱਭੋ ਅਤੇ ਆਪਣੀਆਂ ਧੀਆਂ ਨੂੰ ਮਨੁੱਖਾਂ ਨੂੰ ਦਿਓ ਕਿ ਉਹ ਪੁੱਤਰ ਧੀਆਂ ਜਣਨ ਅਤੇ ਉੱਥੇ ਤੁਸੀਂ ਵੱਧ ਜੋ ਅਤੇ ਘਟੋ ਨਾ।

7ਨਾਲੇ, ਉਸ ਸ਼ਹਿਰ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਭਾਲ ਕਰੋ ਜਿਸ ਵਿੱਚ ਮੈਂ ਤੁਹਾਨੂੰ ਗ਼ੁਲਾਮੀ ਵਿੱਚ ਲੈ ਗਿਆ ਹਾਂ। ਇਸ ਦੇ ਲਈ ਯਾਹਵੇਹ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਜੇ ਇਹ ਖੁਸ਼ਹਾਲ ਹੁੰਦਾ ਹੈ, ਤਾਂ ਤੁਸੀਂ ਵੀ ਖੁਸ਼ਹਾਲ ਹੋਵੋਗੇ।”

8ਕਿਉਂ ਜੋ ਇਸਰਾਏਲ ਦਾ ਯਾਹਵੇਹ ਸਰਬਸ਼ਕਤੀਮਾਨ, ਪਰਮੇਸ਼ਵਰ ਆਖਦਾ ਹੈ: “ਸਾਵਧਾਨ ਰਹੋ ਕਿ ਤੁਸੀਂ ਨਬੀਆਂ ਅਤੇ ਪ੍ਰਚਾਰਕਾਂ ਦੁਆਰਾ ਧੋਖਾ ਨਾ ਖਾਓ ਜੋ ਤੁਹਾਡੇ ਵਿੱਚ ਹਨ ਅਤੇ ਉਨ੍ਹਾਂ ਸੁਪਨਿਆਂ ਵੱਲ ਵੀ ਧਿਆਨ ਨਾ ਦਿਓ ਜਿਨ੍ਹਾਂ ਦਾ ਉਹ ਜ਼ਿਕਰ ਕਰਦਾ ਹੈ।

9ਉਹ ਮੇਰੇ ਨਾਮ ਉੱਤੇ ਤੁਹਾਡੇ ਲਈ ਝੂਠੇ ਅਗੰਮਵਾਕ ਬੋਲ ਰਹੇ ਹਨ। ਮੈਂ ਉਹਨਾਂ ਨੂੰ ਨਹੀਂ ਭੇਜਿਆ,” ਯਾਹਵੇਹ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.