ਯਿਰਮਿਯਾਹ 3

ਰਾਜਾ ਯੋਸ਼ੀਯਾਹ ਦੇ ਰਾਜ ਦੌਰਾਨ, ਯਾਹਵੇਹ ਨੇ ਮੈਨੂੰ ਕਿਹਾ, “ਕੀ ਤੂੰ ਦੇਖਿਆ ਹੈ ਕਿ ਬੇਪਰਤੀਤ ਇਸਰਾਏਲ ਨੇ ਕੀ ਕੀਤਾ ਹੈ? ਉਹ ਹਰੇਕ ਉੱਚੇ ਪਰਬਤ ਉੱਤੇ ਅਤੇ ਹਰ ਹਰੇ ਰੁੱਖ ਹੇਠ ਗਈ ਅਤੇ ਉੱਥੇ ਵਿਭਚਾਰ ਕੀਤਾ।

Jeremiah 3:6 (UKJV) The LORD said also unto me in the days of Josiah the king, Have you seen that which backsliding Israel has done? she is gone up upon every high mountain and under every green tree, and there has played the harlot.

4ਕੀ ਤੂੰ ਹੁਣ ਮੈਨੂੰ ਨਹੀਂ ਬੁਲਾਇਆ: ‘ਹੇ ਮੇਰੇ ਪਿਤਾ, ਤੂੰ ਮੇਰੀ ਜਵਾਨੀ ਦਾ ਸਾਥੀ ਹੈ,

5ਕੀ ਤੂੰ ਹਮੇਸ਼ਾ ਗੁੱਸੇ ਰਹੇਗਾ? ਕੀ ਤੇਰਾ ਕ੍ਰੋਧ ਸਦਾ ਲਈ ਬਣਿਆ ਰਹੇਗਾ?’ ਯਾਦ ਰੱਖ, ਇਹ ਤੇਰਾ ਵਚਨ ਹੈ ਅਤੇ ਤੂੰ ਕੁਝ ਮਾੜੇ ਕੰਮ ਕੀਤੇ ਹਨ, ਪਰ ਜਿੰਨੀਆਂ ਕਰ ਸਕੀ ਤੂੰ ਬੁਰਿਆਈਆਂ ਕੀਤੀਆਂ।”

6ਰਾਜਾ ਯੋਸ਼ੀਯਾਹ ਦੇ ਰਾਜ ਦੌਰਾਨ, ਯਾਹਵੇਹ ਨੇ ਮੈਨੂੰ ਕਿਹਾ, “ਕੀ ਤੂੰ ਦੇਖਿਆ ਹੈ ਕਿ ਬੇਪਰਤੀਤ ਇਸਰਾਏਲ ਨੇ ਕੀ ਕੀਤਾ ਹੈ? ਉਹ ਹਰੇਕ ਉੱਚੇ ਪਰਬਤ ਉੱਤੇ ਅਤੇ ਹਰ ਹਰੇ ਰੁੱਖ ਹੇਠ ਗਈ ਅਤੇ ਉੱਥੇ ਵਿਭਚਾਰ ਕੀਤਾ।

7ਮੈਂ ਸੋਚਿਆ ਸੀ ਕਿ ਇਹ ਸਭ ਕੁਝ ਕਰਨ ਤੋਂ ਬਾਅਦ ਉਹ ਮੇਰੇ ਕੋਲ ਵਾਪਸ ਆ ਜਾਵੇਗੀ ਪਰ ਉਸਨੇ ਅਜਿਹਾ ਨਹੀਂ ਕੀਤਾ ਅਤੇ ਉਸਦੀ ਬੇਵਫ਼ਾ ਭੈਣ ਯਹੂਦਾਹ ਨੇ ਇਹ ਦੇਖਿਆ।

8ਮੈਂ ਅਵਿਸ਼ਵਾਸੀ ਇਸਰਾਏਲ ਨੂੰ ਉਸਦੇ ਤਲਾਕ ਦਾ ਪ੍ਰਮਾਣ ਪੱਤਰ ਦਿੱਤਾ ਅਤੇ ਉਸਦੇ ਸਾਰੇ ਵਿਭਚਾਰਾਂ ਦੇ ਕਾਰਨ ਉਸਨੂੰ ਛੱਡ ਦਿੱਤਾ। ਫਿਰ ਵੀ ਮੈਂ ਦੇਖਿਆ ਕਿ ਉਸਦੀ ਬੇਵਫ਼ਾ ਭੈਣ ਯਹੂਦਾਹ ਨੂੰ ਕੋਈ ਡਰ ਨਹੀਂ ਸੀ; ਉਸਨੇ ਵੀ ਬਾਹਰ ਜਾ ਕੇ ਵਿਭਚਾਰ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.