ਯਿਰਮਿਯਾਹ 3

ਮੈਂ ਅਵਿਸ਼ਵਾਸੀ ਇਸਰਾਏਲ ਨੂੰ ਉਸਦੇ ਤਲਾਕ ਦਾ ਪ੍ਰਮਾਣ ਪੱਤਰ ਦਿੱਤਾ ਅਤੇ ਉਸਦੇ ਸਾਰੇ ਵਿਭਚਾਰਾਂ ਦੇ ਕਾਰਨ ਉਸਨੂੰ ਛੱਡ ਦਿੱਤਾ। ਫਿਰ ਵੀ ਮੈਂ ਦੇਖਿਆ ਕਿ ਉਸਦੀ ਬੇਵਫ਼ਾ ਭੈਣ ਯਹੂਦਾਹ ਨੂੰ ਕੋਈ ਡਰ ਨਹੀਂ ਸੀ; ਉਸਨੇ ਵੀ ਬਾਹਰ ਜਾ ਕੇ ਵਿਭਚਾਰ ਕੀਤਾ।

Jeremiah 3:8 (UKJV) And I saw, when for all the causes whereby backsliding Israel committed adultery I had put her away, and given her a bill of divorce; yet her treacherous sister Judah feared not, but went and played the harlot also.

6ਰਾਜਾ ਯੋਸ਼ੀਯਾਹ ਦੇ ਰਾਜ ਦੌਰਾਨ, ਯਾਹਵੇਹ ਨੇ ਮੈਨੂੰ ਕਿਹਾ, “ਕੀ ਤੂੰ ਦੇਖਿਆ ਹੈ ਕਿ ਬੇਪਰਤੀਤ ਇਸਰਾਏਲ ਨੇ ਕੀ ਕੀਤਾ ਹੈ? ਉਹ ਹਰੇਕ ਉੱਚੇ ਪਰਬਤ ਉੱਤੇ ਅਤੇ ਹਰ ਹਰੇ ਰੁੱਖ ਹੇਠ ਗਈ ਅਤੇ ਉੱਥੇ ਵਿਭਚਾਰ ਕੀਤਾ।

7ਮੈਂ ਸੋਚਿਆ ਸੀ ਕਿ ਇਹ ਸਭ ਕੁਝ ਕਰਨ ਤੋਂ ਬਾਅਦ ਉਹ ਮੇਰੇ ਕੋਲ ਵਾਪਸ ਆ ਜਾਵੇਗੀ ਪਰ ਉਸਨੇ ਅਜਿਹਾ ਨਹੀਂ ਕੀਤਾ ਅਤੇ ਉਸਦੀ ਬੇਵਫ਼ਾ ਭੈਣ ਯਹੂਦਾਹ ਨੇ ਇਹ ਦੇਖਿਆ।

8ਮੈਂ ਅਵਿਸ਼ਵਾਸੀ ਇਸਰਾਏਲ ਨੂੰ ਉਸਦੇ ਤਲਾਕ ਦਾ ਪ੍ਰਮਾਣ ਪੱਤਰ ਦਿੱਤਾ ਅਤੇ ਉਸਦੇ ਸਾਰੇ ਵਿਭਚਾਰਾਂ ਦੇ ਕਾਰਨ ਉਸਨੂੰ ਛੱਡ ਦਿੱਤਾ। ਫਿਰ ਵੀ ਮੈਂ ਦੇਖਿਆ ਕਿ ਉਸਦੀ ਬੇਵਫ਼ਾ ਭੈਣ ਯਹੂਦਾਹ ਨੂੰ ਕੋਈ ਡਰ ਨਹੀਂ ਸੀ; ਉਸਨੇ ਵੀ ਬਾਹਰ ਜਾ ਕੇ ਵਿਭਚਾਰ ਕੀਤਾ।

9ਕਿਉਂ ਜੋ ਇਸਰਾਏਲ ਦੀ ਅਨੈਤਿਕਤਾ ਉਸ ਲਈ ਬਹੁਤ ਮਾਇਨੇ ਰੱਖਦੀ ਸੀ, ਇਸ ਲਈ ਉਸ ਨੇ ਧਰਤੀ ਨੂੰ ਪਲੀਤ ਕੀਤਾ ਅਤੇ ਪੱਥਰ ਅਤੇ ਲੱਕੜ ਨਾਲ ਵਿਭਚਾਰ ਕੀਤਾ।

10ਇਸ ਸਭ ਦੇ ਬਾਵਜੂਦ, ਉਸਦੀ ਬੇਵਫ਼ਾ ਭੈਣ ਯਹੂਦਾਹ ਮੇਰੇ ਕੋਲ ਆਪਣੇ ਪੂਰੇ ਦਿਲ ਨਾਲ ਵਾਪਸ ਨਾ ਆਈ ਪਰ ਸਿਰਫ ਦਿਖਾਵਾ ਕੀਤਾ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.