7ਮੈਂ ਸੋਚਿਆ ਸੀ ਕਿ ਇਹ ਸਭ ਕੁਝ ਕਰਨ ਤੋਂ ਬਾਅਦ ਉਹ ਮੇਰੇ ਕੋਲ ਵਾਪਸ ਆ ਜਾਵੇਗੀ ਪਰ ਉਸਨੇ ਅਜਿਹਾ ਨਹੀਂ ਕੀਤਾ ਅਤੇ ਉਸਦੀ ਬੇਵਫ਼ਾ ਭੈਣ ਯਹੂਦਾਹ ਨੇ ਇਹ ਦੇਖਿਆ।
8ਮੈਂ ਅਵਿਸ਼ਵਾਸੀ ਇਸਰਾਏਲ ਨੂੰ ਉਸਦੇ ਤਲਾਕ ਦਾ ਪ੍ਰਮਾਣ ਪੱਤਰ ਦਿੱਤਾ ਅਤੇ ਉਸਦੇ ਸਾਰੇ ਵਿਭਚਾਰਾਂ ਦੇ ਕਾਰਨ ਉਸਨੂੰ ਛੱਡ ਦਿੱਤਾ। ਫਿਰ ਵੀ ਮੈਂ ਦੇਖਿਆ ਕਿ ਉਸਦੀ ਬੇਵਫ਼ਾ ਭੈਣ ਯਹੂਦਾਹ ਨੂੰ ਕੋਈ ਡਰ ਨਹੀਂ ਸੀ; ਉਸਨੇ ਵੀ ਬਾਹਰ ਜਾ ਕੇ ਵਿਭਚਾਰ ਕੀਤਾ।
9ਕਿਉਂ ਜੋ ਇਸਰਾਏਲ ਦੀ ਅਨੈਤਿਕਤਾ ਉਸ ਲਈ ਬਹੁਤ ਮਾਇਨੇ ਰੱਖਦੀ ਸੀ, ਇਸ ਲਈ ਉਸ ਨੇ ਧਰਤੀ ਨੂੰ ਪਲੀਤ ਕੀਤਾ ਅਤੇ ਪੱਥਰ ਅਤੇ ਲੱਕੜ ਨਾਲ ਵਿਭਚਾਰ ਕੀਤਾ।
10ਇਸ ਸਭ ਦੇ ਬਾਵਜੂਦ, ਉਸਦੀ ਬੇਵਫ਼ਾ ਭੈਣ ਯਹੂਦਾਹ ਮੇਰੇ ਕੋਲ ਆਪਣੇ ਪੂਰੇ ਦਿਲ ਨਾਲ ਵਾਪਸ ਨਾ ਆਈ ਪਰ ਸਿਰਫ ਦਿਖਾਵਾ ਕੀਤਾ,” ਯਾਹਵੇਹ ਦਾ ਵਾਕ ਹੈ।
11ਯਾਹਵੇਹ ਨੇ ਮੈਨੂੰ ਕਿਹਾ, “ਬੇਪਰਤੀਤ ਇਸਰਾਏਲ, ਬੇਵਫ਼ਾ ਯਹੂਦਾਹ ਨਾਲੋਂ ਵੱਧ ਧਰਮੀ ਹੈ।