2“ਬੰਜਰ ਉਚਾਈਆਂ ਵੱਲ ਵੇਖੋ, ਕੀ ਕੋਈ ਅਜਿਹੀ ਥਾਂ ਹੈ ਜਿੱਥੇ ਤੂੰ ਭਰਿਸ਼ਟ ਨਾ ਹੋਇਆ ਹੋਵੇ? ਤੂੰ ਰਾਹਾਂ ਵਿੱਚ ਉਹਨਾਂ ਲਈ ਬੈਠੀ, ਜਿਵੇਂ ਉਜਾੜ ਵਿੱਚ ਕੋਈ ਖਾਨਾਬਦੋਸ਼ ਵਾਂਗ ਬੈਠਾ ਹੋਏ। ਤੂੰ ਆਪਣੇ ਵਿਭਚਾਰ ਤੇ ਬੁਰਿਆਈ ਨਾਲ ਦੇਸ਼ ਨੂੰ ਭਰਿਸ਼ਟ ਕੀਤਾ।
3ਇਸ ਲਈ ਮੀਂਹ ਨੂੰ ਰੋਕ ਦਿੱਤਾ ਗਿਆ ਹੈ, ਅਤੇ ਬਸੰਤ ਦੀ ਕੋਈ ਬਾਰਿਸ਼ ਨਹੀਂ ਹੋਈ ਹੈ। ਫਿਰ ਵੀ ਤੂੰ ਵੇਸਵਾ ਵਰਗੀ ਅਤੇ ਬੇਸ਼ਰਮ ਹੈ; ਤੂੰ ਸ਼ਰਮ ਖਾਣ ਤੋਂ ਮੁੱਕਰ ਗਈ।
4ਕੀ ਤੂੰ ਹੁਣ ਮੈਨੂੰ ਨਹੀਂ ਬੁਲਾਇਆ: ‘ਹੇ ਮੇਰੇ ਪਿਤਾ, ਤੂੰ ਮੇਰੀ ਜਵਾਨੀ ਦਾ ਸਾਥੀ ਹੈ,
5ਕੀ ਤੂੰ ਹਮੇਸ਼ਾ ਗੁੱਸੇ ਰਹੇਗਾ? ਕੀ ਤੇਰਾ ਕ੍ਰੋਧ ਸਦਾ ਲਈ ਬਣਿਆ ਰਹੇਗਾ?’ ਯਾਦ ਰੱਖ, ਇਹ ਤੇਰਾ ਵਚਨ ਹੈ ਅਤੇ ਤੂੰ ਕੁਝ ਮਾੜੇ ਕੰਮ ਕੀਤੇ ਹਨ, ਪਰ ਜਿੰਨੀਆਂ ਕਰ ਸਕੀ ਤੂੰ ਬੁਰਿਆਈਆਂ ਕੀਤੀਆਂ।”
6ਰਾਜਾ ਯੋਸ਼ੀਯਾਹ ਦੇ ਰਾਜ ਦੌਰਾਨ, ਯਾਹਵੇਹ ਨੇ ਮੈਨੂੰ ਕਿਹਾ, “ਕੀ ਤੂੰ ਦੇਖਿਆ ਹੈ ਕਿ ਬੇਪਰਤੀਤ ਇਸਰਾਏਲ ਨੇ ਕੀ ਕੀਤਾ ਹੈ? ਉਹ ਹਰੇਕ ਉੱਚੇ ਪਰਬਤ ਉੱਤੇ ਅਤੇ ਹਰ ਹਰੇ ਰੁੱਖ ਹੇਠ ਗਈ ਅਤੇ ਉੱਥੇ ਵਿਭਚਾਰ ਕੀਤਾ।