1“ਜੇਕਰ ਕੋਈ ਆਦਮੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਉਹ ਉਸ ਨੂੰ ਛੱਡ ਦਿੰਦੀ ਹੈ ਅਤੇ ਕਿਸੇ ਹੋਰ ਆਦਮੀ ਨਾਲ ਵਿਆਹ ਕਰਦੀ ਹੈ, ਕੀ ਉਸਨੂੰ ਦੁਬਾਰਾ ਉਸ ਦੇ ਕੋਲ ਵਾਪਸ ਜਾਣਾ ਚਾਹੀਦਾ ਹੈ? ਕੀ ਧਰਤੀ ਪੂਰੀ ਤਰ੍ਹਾਂ ਪਲੀਤ ਨਹੀਂ ਹੋ ਜਾਵੇਗੀ? ਪਰ ਤੂੰ ਬਹੁਤ ਸਾਰੇ ਪ੍ਰੇਮੀਆਂ ਨਾਲ ਵਿਭਚਾਰ ਕੀਤਾ, ਕੀ ਹੁਣ ਤੂੰ ਮੇਰੇ ਕੋਲ ਵਾਪਸ ਆਵੇਂਗਾ?” ਯਾਹਵੇਹ ਦਾ ਵਾਕ ਹੈ।
2“ਬੰਜਰ ਉਚਾਈਆਂ ਵੱਲ ਵੇਖੋ, ਕੀ ਕੋਈ ਅਜਿਹੀ ਥਾਂ ਹੈ ਜਿੱਥੇ ਤੂੰ ਭਰਿਸ਼ਟ ਨਾ ਹੋਇਆ ਹੋਵੇ? ਤੂੰ ਰਾਹਾਂ ਵਿੱਚ ਉਹਨਾਂ ਲਈ ਬੈਠੀ, ਜਿਵੇਂ ਉਜਾੜ ਵਿੱਚ ਕੋਈ ਖਾਨਾਬਦੋਸ਼ ਵਾਂਗ ਬੈਠਾ ਹੋਏ। ਤੂੰ ਆਪਣੇ ਵਿਭਚਾਰ ਤੇ ਬੁਰਿਆਈ ਨਾਲ ਦੇਸ਼ ਨੂੰ ਭਰਿਸ਼ਟ ਕੀਤਾ।
3ਇਸ ਲਈ ਮੀਂਹ ਨੂੰ ਰੋਕ ਦਿੱਤਾ ਗਿਆ ਹੈ, ਅਤੇ ਬਸੰਤ ਦੀ ਕੋਈ ਬਾਰਿਸ਼ ਨਹੀਂ ਹੋਈ ਹੈ। ਫਿਰ ਵੀ ਤੂੰ ਵੇਸਵਾ ਵਰਗੀ ਅਤੇ ਬੇਸ਼ਰਮ ਹੈ; ਤੂੰ ਸ਼ਰਮ ਖਾਣ ਤੋਂ ਮੁੱਕਰ ਗਈ।
4ਕੀ ਤੂੰ ਹੁਣ ਮੈਨੂੰ ਨਹੀਂ ਬੁਲਾਇਆ: ‘ਹੇ ਮੇਰੇ ਪਿਤਾ, ਤੂੰ ਮੇਰੀ ਜਵਾਨੀ ਦਾ ਸਾਥੀ ਹੈ,