15ਤੂੰ ਆਪਣੇ ਜ਼ਖ਼ਮ ਉੱਤੇ ਕਿਉਂ ਰੋਦਾ ਹੈ, ਤੇਰਾ ਦਰਦ ਜਿਸ ਦਾ ਕੋਈ ਇਲਾਜ ਨਹੀਂ ਹੈ? ਤੁਹਾਡੇ ਵੱਡੇ ਅਪਰਾਧ ਅਤੇ ਬਹੁਤ ਸਾਰੇ ਪਾਪਾਂ ਦੇ ਕਾਰਨ ਮੈਂ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ਹਨ।
16“ ‘ਪਰ ਉਹ ਸਾਰੇ ਜਿਹੜੇ ਤੁਹਾਨੂੰ ਖਾ ਜਾਂਦੇ ਹਨ, ਖਾ ਜਾਣਗੇ। ਤੁਹਾਡੇ ਸਾਰੇ ਦੁਸ਼ਮਣ ਗ਼ੁਲਾਮੀ ਵਿੱਚ ਚਲੇ ਜਾਣਗੇ। ਜਿਹੜੇ ਤੁਹਾਨੂੰ ਲੁੱਟਦੇ ਹਨ ਉਹ ਲੁੱਟੇ ਜਾਣਗੇ; ਸਭਨਾਂ ਨੂੰ ਜੋ ਤੁਹਾਡੀ ਲੁੱਟ ਕਰਦੇ ਹਨ ਮੈਂ ਨਸ਼ਟ ਕਰ ਦਿਆਂਗਾ।
17ਪਰ ਮੈਂ ਤੈਨੂੰ ਨਰੋਆ ਕਰ ਦਿਆਂਗਾ ਅਤੇ ਤੇਰੇ ਜ਼ਖਮਾਂ ਨੂੰ ਚੰਗਾ ਕਰਾਂਗਾ,’ ਯਾਹਵੇਹ ਦਾ ਵਾਕ ਹੈ, ‘ਕਿਉਂਕਿ ਉਹਨਾਂ ਨੇ ਤੈਨੂੰ ਅਛੂਤ ਆਖਿਆ, ਸੀਯੋਨ ਜਿਸ ਦੀ ਕੋਈ ਪਰਵਾਹ ਨਹੀਂ ਕਰਦਾ।’
18“ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ ‘ਮੈਂ ਯਾਕੋਬ ਦੇ ਤੰਬੂਆਂ ਦੀ ਗੁਲਾਮੀ ਨੂੰ ਦੂਰ ਕਰ ਦਿਆਂਗਾ ਅਤੇ ਉਸ ਦੇ ਨਿਵਾਸਾਂ ਤੇ ਤਰਸ ਕਰਾਂਗਾ; ਸ਼ਹਿਰ ਆਪਣੇ ਖੰਡਰਾਂ ਉੱਤੇ ਮੁੜ ਉਸਾਰਿਆ ਜਾਵੇਗਾ, ਅਤੇ ਮਹਿਲ ਆਪਣੀ ਥਾਂ ਉੱਤੇ ਖੜ੍ਹਾ ਰਹੇਗਾ।
19ਉਹਨਾਂ ਤੋਂ ਧੰਨਵਾਦ ਦੇ ਗੀਤ ਅਤੇ ਅਨੰਦ ਦੇ ਗੀਤ ਆਉਣਗੇ। ਮੈਂ ਉਹਨਾਂ ਦੀ ਗਿਣਤੀ ਵਿੱਚ ਵਾਧਾ ਕਰਾਂਗਾ, ਅਤੇ ਉਹ ਘਟਾਏ ਨਹੀਂ ਜਾਣਗੇ; ਮੈਂ ਉਹਨਾਂ ਦਾ ਆਦਰ ਕਰਾਂਗਾ, ਅਤੇ ਉਹ ਤੁੱਛ ਨਹੀਂ ਜਾਣੇ ਜਾਣਗੇ।