ਯਿਰਮਿਯਾਹ 30

ਉਹ ਦਿਨ ਆ ਰਹੇ ਹਨ,’ ਯਾਹਵੇਹ ਦਾ ਵਾਕ ਹੈ, ‘ਜਦੋਂ ਮੈਂ ਆਪਣੀ ਪਰਜਾ ਇਸਰਾਏਲ ਅਤੇ ਯਹੂਦਾਹ ਨੂੰ ਗ਼ੁਲਾਮੀ ਤੋਂ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਉਸ ਧਰਤੀ ਉੱਤੇ ਵਾਪਸ ਲਿਆਵਾਂਗਾ ਜਿਸ ਉੱਤੇ ਮੈਂ ਉਹਨਾਂ ਦੇ ਪੁਰਖਿਆਂ ਨੂੰ ਕਬਜ਼ਾ ਕਰਨ ਲਈ ਦਿੱਤਾ ਸੀ,’ ਯਾਹਵੇਹ ਆਖਦਾ ਹੈ।”

Jeremiah 30:3 (UKJV) For, lo, the days come, says the LORD, that I will bring again the captivity of my people Israel and Judah, says the LORD: and I will cause them to return to the land that I gave to their fathers, and they shall possess it.

1ਇਹ ਉਹ ਬਚਨ ਹੈ ਜੋ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਆਇਆ ਸੀ:

2“ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ‘ਉਹ ਸਾਰੇ ਸ਼ਬਦ ਜੋ ਮੈਂ ਬੋਲੇ ਹਨ ਇੱਕ ਕਿਤਾਬ ਵਿੱਚ ਲਿਖ।

3ਉਹ ਦਿਨ ਆ ਰਹੇ ਹਨ,’ ਯਾਹਵੇਹ ਦਾ ਵਾਕ ਹੈ, ‘ਜਦੋਂ ਮੈਂ ਆਪਣੀ ਪਰਜਾ ਇਸਰਾਏਲ ਅਤੇ ਯਹੂਦਾਹ ਨੂੰ ਗ਼ੁਲਾਮੀ ਤੋਂ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਉਸ ਧਰਤੀ ਉੱਤੇ ਵਾਪਸ ਲਿਆਵਾਂਗਾ ਜਿਸ ਉੱਤੇ ਮੈਂ ਉਹਨਾਂ ਦੇ ਪੁਰਖਿਆਂ ਨੂੰ ਕਬਜ਼ਾ ਕਰਨ ਲਈ ਦਿੱਤਾ ਸੀ,’ ਯਾਹਵੇਹ ਆਖਦਾ ਹੈ।”

4ਇਹ ਉਹ ਸ਼ਬਦ ਹਨ ਜੋ ਯਾਹਵੇਹ ਨੇ ਇਸਰਾਏਲ ਅਤੇ ਯਹੂਦਾਹ ਬਾਰੇ ਕਹੇ ਸਨ:

5“ਯਾਹਵੇਹ ਇਹ ਆਖਦਾ ਹੈ: “ ‘ਮੈਂ ਇੱਕ ਡਰ ਭਰੀ ਆਵਾਜ਼ ਸੁਣੀ ਹੈ, ਭੈਅ ਦੀ ਜਿਸ ਵਿੱਚ ਕੋਈ ਸ਼ਾਂਤੀ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.