2“ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ‘ਉਹ ਸਾਰੇ ਸ਼ਬਦ ਜੋ ਮੈਂ ਬੋਲੇ ਹਨ ਇੱਕ ਕਿਤਾਬ ਵਿੱਚ ਲਿਖ।
3ਉਹ ਦਿਨ ਆ ਰਹੇ ਹਨ,’ ਯਾਹਵੇਹ ਦਾ ਵਾਕ ਹੈ, ‘ਜਦੋਂ ਮੈਂ ਆਪਣੀ ਪਰਜਾ ਇਸਰਾਏਲ ਅਤੇ ਯਹੂਦਾਹ ਨੂੰ ਗ਼ੁਲਾਮੀ ਤੋਂ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਉਸ ਧਰਤੀ ਉੱਤੇ ਵਾਪਸ ਲਿਆਵਾਂਗਾ ਜਿਸ ਉੱਤੇ ਮੈਂ ਉਹਨਾਂ ਦੇ ਪੁਰਖਿਆਂ ਨੂੰ ਕਬਜ਼ਾ ਕਰਨ ਲਈ ਦਿੱਤਾ ਸੀ,’ ਯਾਹਵੇਹ ਆਖਦਾ ਹੈ।”
4ਇਹ ਉਹ ਸ਼ਬਦ ਹਨ ਜੋ ਯਾਹਵੇਹ ਨੇ ਇਸਰਾਏਲ ਅਤੇ ਯਹੂਦਾਹ ਬਾਰੇ ਕਹੇ ਸਨ:
5“ਯਾਹਵੇਹ ਇਹ ਆਖਦਾ ਹੈ: “ ‘ਮੈਂ ਇੱਕ ਡਰ ਭਰੀ ਆਵਾਜ਼ ਸੁਣੀ ਹੈ, ਭੈਅ ਦੀ ਜਿਸ ਵਿੱਚ ਕੋਈ ਸ਼ਾਂਤੀ ਨਹੀਂ ਹੈ।
6ਪੁੱਛੋ ਅਤੇ ਵੇਖੋ: ਕੀ ਇੱਕ ਆਦਮੀ ਬੱਚੇ ਪੈਦਾ ਕਰ ਸਕਦਾ ਹੈ? ਫਿਰ ਮੈਂ ਹਰੇਕ ਤਕੜੇ ਆਦਮੀ ਨੂੰ ਪੇਟ ਉੱਤੇ ਹੱਥ ਧਰਦਿਆਂ ਕਿਉਂ ਵੇਖਦਾ ਹਾਂ, ਜਿਵੇਂ ਕਿ ਜਣੇਪੇ ਵਾਲੀ ਔਰਤ ਹੋਏ, ਹਰ ਇੱਕ ਚਿਹਰਾ ਮੌਤ ਨਾਲ ਪੀਲਾ ਹੋ ਗਿਆ ਹੈ?