ਯਿਰਮਿਯਾਹ 30

ਪੁੱਛੋ ਅਤੇ ਵੇਖੋ: ਕੀ ਇੱਕ ਆਦਮੀ ਬੱਚੇ ਪੈਦਾ ਕਰ ਸਕਦਾ ਹੈ? ਫਿਰ ਮੈਂ ਹਰੇਕ ਤਕੜੇ ਆਦਮੀ ਨੂੰ ਪੇਟ ਉੱਤੇ ਹੱਥ ਧਰਦਿਆਂ ਕਿਉਂ ਵੇਖਦਾ ਹਾਂ, ਜਿਵੇਂ ਕਿ ਜਣੇਪੇ ਵਾਲੀ ਔਰਤ ਹੋਏ, ਹਰ ਇੱਕ ਚਿਹਰਾ ਮੌਤ ਨਾਲ ਪੀਲਾ ਹੋ ਗਿਆ ਹੈ?

Jeremiah 30:6 (UKJV) Ask all of you now, and see whether a man does travail with child? wherefore do I see every man with his hands on his loins, as a woman in travail, and all faces are turned into paleness?

4ਇਹ ਉਹ ਸ਼ਬਦ ਹਨ ਜੋ ਯਾਹਵੇਹ ਨੇ ਇਸਰਾਏਲ ਅਤੇ ਯਹੂਦਾਹ ਬਾਰੇ ਕਹੇ ਸਨ:

5“ਯਾਹਵੇਹ ਇਹ ਆਖਦਾ ਹੈ: “ ‘ਮੈਂ ਇੱਕ ਡਰ ਭਰੀ ਆਵਾਜ਼ ਸੁਣੀ ਹੈ, ਭੈਅ ਦੀ ਜਿਸ ਵਿੱਚ ਕੋਈ ਸ਼ਾਂਤੀ ਨਹੀਂ ਹੈ।

6ਪੁੱਛੋ ਅਤੇ ਵੇਖੋ: ਕੀ ਇੱਕ ਆਦਮੀ ਬੱਚੇ ਪੈਦਾ ਕਰ ਸਕਦਾ ਹੈ? ਫਿਰ ਮੈਂ ਹਰੇਕ ਤਕੜੇ ਆਦਮੀ ਨੂੰ ਪੇਟ ਉੱਤੇ ਹੱਥ ਧਰਦਿਆਂ ਕਿਉਂ ਵੇਖਦਾ ਹਾਂ, ਜਿਵੇਂ ਕਿ ਜਣੇਪੇ ਵਾਲੀ ਔਰਤ ਹੋਏ, ਹਰ ਇੱਕ ਚਿਹਰਾ ਮੌਤ ਨਾਲ ਪੀਲਾ ਹੋ ਗਿਆ ਹੈ?

7ਹਾਏ! ਉਹ ਦਿਨ ਕਿੰਨਾ ਭਿਆਨਕ ਹੋਵੇਗਾ! ਕੋਈ ਹੋਰ ਇਸ ਵਰਗਾ ਨਹੀਂ ਹੋਵੇਗਾ। ਇਹ ਯਾਕੋਬ ਲਈ ਮੁਸੀਬਤ ਦਾ ਸਮਾਂ ਹੋਵੇਗਾ, ਪਰ ਉਹ ਇਸ ਵਿੱਚੋਂ ਬਚ ਜਾਵੇਗਾ।

8“ ‘ਉਸ ਦਿਨ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ‘ਮੈਂ ਉਹਨਾਂ ਦੀਆਂ ਧੌਣਾਂ ਤੋਂ ਜੂਲਾ ਤੋੜ ਦਿਆਂਗਾ ਅਤੇ ਉਹਨਾਂ ਦੇ ਬੰਧਨਾਂ ਨੂੰ ਤੋੜ ਦਿਆਂਗਾ; ਹੁਣ ਵਿਦੇਸ਼ੀ ਉਹਨਾਂ ਨੂੰ ਗੁਲਾਮ ਨਹੀਂ ਬਣਾਉਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.