ਯਿਰਮਿਯਾਹ 30

“ ‘ਉਸ ਦਿਨ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ‘ਮੈਂ ਉਹਨਾਂ ਦੀਆਂ ਧੌਣਾਂ ਤੋਂ ਜੂਲਾ ਤੋੜ ਦਿਆਂਗਾ ਅਤੇ ਉਹਨਾਂ ਦੇ ਬੰਧਨਾਂ ਨੂੰ ਤੋੜ ਦਿਆਂਗਾ; ਹੁਣ ਵਿਦੇਸ਼ੀ ਉਹਨਾਂ ਨੂੰ ਗੁਲਾਮ ਨਹੀਂ ਬਣਾਉਣਗੇ।

Jeremiah 30:8 (UKJV) For it shall come to pass in that day, says the LORD of hosts, that I will break his yoke from off your neck, and will burst your bonds, and strangers shall no more make use of him:

6ਪੁੱਛੋ ਅਤੇ ਵੇਖੋ: ਕੀ ਇੱਕ ਆਦਮੀ ਬੱਚੇ ਪੈਦਾ ਕਰ ਸਕਦਾ ਹੈ? ਫਿਰ ਮੈਂ ਹਰੇਕ ਤਕੜੇ ਆਦਮੀ ਨੂੰ ਪੇਟ ਉੱਤੇ ਹੱਥ ਧਰਦਿਆਂ ਕਿਉਂ ਵੇਖਦਾ ਹਾਂ, ਜਿਵੇਂ ਕਿ ਜਣੇਪੇ ਵਾਲੀ ਔਰਤ ਹੋਏ, ਹਰ ਇੱਕ ਚਿਹਰਾ ਮੌਤ ਨਾਲ ਪੀਲਾ ਹੋ ਗਿਆ ਹੈ?

7ਹਾਏ! ਉਹ ਦਿਨ ਕਿੰਨਾ ਭਿਆਨਕ ਹੋਵੇਗਾ! ਕੋਈ ਹੋਰ ਇਸ ਵਰਗਾ ਨਹੀਂ ਹੋਵੇਗਾ। ਇਹ ਯਾਕੋਬ ਲਈ ਮੁਸੀਬਤ ਦਾ ਸਮਾਂ ਹੋਵੇਗਾ, ਪਰ ਉਹ ਇਸ ਵਿੱਚੋਂ ਬਚ ਜਾਵੇਗਾ।

8“ ‘ਉਸ ਦਿਨ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ‘ਮੈਂ ਉਹਨਾਂ ਦੀਆਂ ਧੌਣਾਂ ਤੋਂ ਜੂਲਾ ਤੋੜ ਦਿਆਂਗਾ ਅਤੇ ਉਹਨਾਂ ਦੇ ਬੰਧਨਾਂ ਨੂੰ ਤੋੜ ਦਿਆਂਗਾ; ਹੁਣ ਵਿਦੇਸ਼ੀ ਉਹਨਾਂ ਨੂੰ ਗੁਲਾਮ ਨਹੀਂ ਬਣਾਉਣਗੇ।

9ਇਸ ਦੀ ਬਜਾਏ, ਉਹ ਆਪਣੇ ਪਰਮੇਸ਼ਵਰ ਅਤੇ ਆਪਣੇ ਰਾਜੇ ਦਾਵੀਦ ਦੀ ਸੇਵਾ ਕਰਨਗੇ, ਜਿਸ ਨੂੰ ਮੈਂ ਉਹਨਾਂ ਲਈ ਖੜ੍ਹਾ ਕਰਾਂਗਾ।

10“ ‘ਇਸ ਲਈ ਮੇਰੇ ਸੇਵਕ ਯਾਕੋਬ, ਨਾ ਡਰ; ਹੇ ਇਸਰਾਏਲ, ਨਾ ਘਬਰਾ,’ ਯਾਹਵੇਹ ਦਾ ਵਾਕ ਹੈ। ਮੈਂ ਤੈਨੂੰ ਜ਼ਰੂਰ ਦੂਰ-ਦੁਰਾਡੇ ਤੋਂ ਬਚਾਵਾਂਗਾ, ਤੇਰੇ ਉੱਤਰਾਧਿਕਾਰੀਆਂ ਨੂੰ ਉਹਨਾਂ ਦੀ ਗ਼ੁਲਾਮੀ ਦੀ ਧਰਤੀ ਤੋਂ। ਯਾਕੋਬ ਮੁੜੇਗਾ ਅਤੇ ਚੈਨ ਤੇ ਅਰਾਮ ਨਾਲ ਵੱਸੇਗਾ, ਅਤੇ ਕੋਈ ਵੀ ਉਸ ਨੂੰ ਡਰਾਵੇਗਾ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.