5“ਯਾਹਵੇਹ ਇਹ ਆਖਦਾ ਹੈ: “ ‘ਮੈਂ ਇੱਕ ਡਰ ਭਰੀ ਆਵਾਜ਼ ਸੁਣੀ ਹੈ, ਭੈਅ ਦੀ ਜਿਸ ਵਿੱਚ ਕੋਈ ਸ਼ਾਂਤੀ ਨਹੀਂ ਹੈ।
6ਪੁੱਛੋ ਅਤੇ ਵੇਖੋ: ਕੀ ਇੱਕ ਆਦਮੀ ਬੱਚੇ ਪੈਦਾ ਕਰ ਸਕਦਾ ਹੈ? ਫਿਰ ਮੈਂ ਹਰੇਕ ਤਕੜੇ ਆਦਮੀ ਨੂੰ ਪੇਟ ਉੱਤੇ ਹੱਥ ਧਰਦਿਆਂ ਕਿਉਂ ਵੇਖਦਾ ਹਾਂ, ਜਿਵੇਂ ਕਿ ਜਣੇਪੇ ਵਾਲੀ ਔਰਤ ਹੋਏ, ਹਰ ਇੱਕ ਚਿਹਰਾ ਮੌਤ ਨਾਲ ਪੀਲਾ ਹੋ ਗਿਆ ਹੈ?
7ਹਾਏ! ਉਹ ਦਿਨ ਕਿੰਨਾ ਭਿਆਨਕ ਹੋਵੇਗਾ! ਕੋਈ ਹੋਰ ਇਸ ਵਰਗਾ ਨਹੀਂ ਹੋਵੇਗਾ। ਇਹ ਯਾਕੋਬ ਲਈ ਮੁਸੀਬਤ ਦਾ ਸਮਾਂ ਹੋਵੇਗਾ, ਪਰ ਉਹ ਇਸ ਵਿੱਚੋਂ ਬਚ ਜਾਵੇਗਾ।
8“ ‘ਉਸ ਦਿਨ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ‘ਮੈਂ ਉਹਨਾਂ ਦੀਆਂ ਧੌਣਾਂ ਤੋਂ ਜੂਲਾ ਤੋੜ ਦਿਆਂਗਾ ਅਤੇ ਉਹਨਾਂ ਦੇ ਬੰਧਨਾਂ ਨੂੰ ਤੋੜ ਦਿਆਂਗਾ; ਹੁਣ ਵਿਦੇਸ਼ੀ ਉਹਨਾਂ ਨੂੰ ਗੁਲਾਮ ਨਹੀਂ ਬਣਾਉਣਗੇ।
9ਇਸ ਦੀ ਬਜਾਏ, ਉਹ ਆਪਣੇ ਪਰਮੇਸ਼ਵਰ ਅਤੇ ਆਪਣੇ ਰਾਜੇ ਦਾਵੀਦ ਦੀ ਸੇਵਾ ਕਰਨਗੇ, ਜਿਸ ਨੂੰ ਮੈਂ ਉਹਨਾਂ ਲਈ ਖੜ੍ਹਾ ਕਰਾਂਗਾ।