37ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਸਿਰਫ ਜੇ ਉੱਪਰਲੇ ਅਕਾਸ਼ ਨੂੰ ਮਿਣਿਆ ਜਾਵੇ ਅਤੇ ਧਰਤੀ ਦੀਆਂ ਨੀਹਾਂ ਦੀ ਖੋਜ ਕੀਤੀ ਜਾ ਸਕਦੀ ਹੈ ਕੀ ਮੈਂ ਇਸਰਾਏਲ ਦੇ ਸਾਰੇ ਉੱਤਰਾਧਿਕਾਰੀਆਂ ਨੂੰ ਸਭ ਦੇ ਕਾਰਨ ਰੱਦ ਕਰਾਂਗਾ। ਉਹਨਾਂ ਨੇ ਕੀਤਾ ਹੈ,” ਯਾਹਵੇਹ ਦਾ ਵਾਕ ਹੈ।
38“ਵੇਖੋ, ਉਹ ਦਿਨ ਆਉਂਦੇ ਹਨ,” ਯਾਹਵੇਹ ਦਾ ਵਾਕ ਹੈ, “ਕਿ ਇਹ ਸ਼ਹਿਰ ਯਾਹਵੇਹ ਦੇ ਲਈ ਹਨਨੇਲ ਦੇ ਬੁਰਜ ਤੋਂ ਨੁੱਕਰ ਦੇ ਫਾਟਕ ਤੱਕ ਬਣਾਇਆ ਜਾਵੇਗਾ।
39ਫੇਰ ਮਿਣਨ ਦੀ ਰੱਸੀ ਸਿੱਧੀ ਗਾਰੇਬ ਦੀ ਪਹਾੜੀ ਉੱਤੋਂ ਦੀ ਹੁੰਦੀ ਹੋਈ ਗੋਆਹ ਨੂੰ ਘੇਰ ਲਵੇਗੀ।
40ਸਾਰੀ ਘਾਟੀ ਜਿੱਥੇ ਲਾਸ਼ਾਂ ਅਤੇ ਸੁਆਹ ਸੁੱਟੀਆਂ ਜਾਂਦੀਆਂ ਹਨ, ਅਤੇ ਪੂਰਬ ਵੱਲ ਕਿਦਰੋਨ ਘਾਟੀ ਤੱਕ ਘੋੜਾ ਫਾਟਕ ਦੇ ਕੋਨੇ ਤੱਕ ਸਾਰੀਆਂ ਛੱਤਾਂ ਯਾਹਵੇਹ ਲਈ ਪਵਿੱਤਰ ਹੋਣਗੀਆਂ। ਸ਼ਹਿਰ ਨੂੰ ਫਿਰ ਕਦੇ ਉਖਾੜਿਆ ਜਾਂ ਢਾਹਿਆ ਨਹੀਂ ਜਾਵੇਗਾ।”