ਯਿਰਮਿਯਾਹ 32

ਤੁਹਾਡੇ ਉਦੇਸ਼ ਮਹਾਨ ਹਨ ਅਤੇ ਤੁਹਾਡੇ ਕੰਮ ਮਹਾਨ ਹਨ। ਤੁਹਾਡੀਆਂ ਅੱਖਾਂ ਸਾਰੀ ਮਨੁੱਖਜਾਤੀ ਦੇ ਰਾਹਾਂ ਲਈ ਖੁੱਲੀਆਂ ਹਨ; ਤੁਸੀਂ ਹਰੇਕ ਵਿਅਕਤੀ ਨੂੰ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਦੇ ਹੱਕਦਾਰ ਅਨੁਸਾਰ ਇਨਾਮ ਦਿੰਦਾ ਹੈ।

Jeremiah 32:19 (UKJV) Great in counsel, and mighty in work: for yours eyes are open upon all the ways of the sons of men: to give every one according to his ways, and according to the fruit of his doings:

17“ਹੇ ਪ੍ਰਭੂ ਯਾਹਵੇਹ, ਵੇਖ! ਤੂੰ ਅਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ।

18ਤੁਸੀਂ ਹਜ਼ਾਰਾਂ ਨੂੰ ਪਿਆਰ ਦਿਖਾਉਂਦਾ ਹੈ ਅਤੇ ਮਾਪਿਆਂ ਦੇ ਗੁਨਾਹਾਂ ਦੀ ਸਜ਼ਾ ਉਹਨਾਂ ਦੇ ਬੱਚਿਆਂ ਦੀ ਗੋਦ ਵਿੱਚ ਲਿਆਉਂਦਾ ਹੈ, ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ਵਰ, ਜਿਸ ਦਾ ਨਾਮ ਯਾਹਵੇਹ ਸਰਬਸ਼ਕਤੀਮਾਨ ਹੈ,

19ਤੁਹਾਡੇ ਉਦੇਸ਼ ਮਹਾਨ ਹਨ ਅਤੇ ਤੁਹਾਡੇ ਕੰਮ ਮਹਾਨ ਹਨ। ਤੁਹਾਡੀਆਂ ਅੱਖਾਂ ਸਾਰੀ ਮਨੁੱਖਜਾਤੀ ਦੇ ਰਾਹਾਂ ਲਈ ਖੁੱਲੀਆਂ ਹਨ; ਤੁਸੀਂ ਹਰੇਕ ਵਿਅਕਤੀ ਨੂੰ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਦੇ ਹੱਕਦਾਰ ਅਨੁਸਾਰ ਇਨਾਮ ਦਿੰਦਾ ਹੈ।

20ਤੂੰ ਮਿਸਰ ਵਿੱਚ ਨਿਸ਼ਾਨ ਅਤੇ ਅਚੰਭੇ ਦਿਖਾਏ ਅਤੇ ਉਹਨਾਂ ਨੂੰ ਅੱਜ ਤੱਕ ਇਸਰਾਏਲ ਵਿੱਚ ਅਤੇ ਸਾਰੀ ਮਨੁੱਖਜਾਤੀ ਵਿੱਚ ਜਾਰੀ ਰੱਖਿਆ ਹੈ ਅਤੇ ਉਹ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਜੋ ਅਜੇ ਵੀ ਤੁਹਾਡੀ ਹੈ।

21ਤੂੰ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਵਿੱਚੋਂ ਨਿਸ਼ਾਨਾਂ ਅਤੇ ਅਚੰਭਿਆਂ ਨਾਲ, ਬਲਵੰਤ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਅਤੇ ਬਹੁਤ ਡਰ ਨਾਲ ਲਿਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.