15ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਆਖਦਾ ਹੈ, ਇਸ ਧਰਤੀ ਵਿੱਚ ਘਰ, ਖੇਤ ਅਤੇ ਅੰਗੂਰੀ ਬਾਗ ਦੁਬਾਰਾ ਖਰੀਦੇ ਜਾਣਗੇ।’
16“ਮੈਂ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਖਰੀਦਦਾਰੀ ਦੇਣ ਤੋਂ ਬਾਅਦ, ਮੈਂ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ:
17“ਹੇ ਪ੍ਰਭੂ ਯਾਹਵੇਹ, ਵੇਖ! ਤੂੰ ਅਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ।
18ਤੁਸੀਂ ਹਜ਼ਾਰਾਂ ਨੂੰ ਪਿਆਰ ਦਿਖਾਉਂਦਾ ਹੈ ਅਤੇ ਮਾਪਿਆਂ ਦੇ ਗੁਨਾਹਾਂ ਦੀ ਸਜ਼ਾ ਉਹਨਾਂ ਦੇ ਬੱਚਿਆਂ ਦੀ ਗੋਦ ਵਿੱਚ ਲਿਆਉਂਦਾ ਹੈ, ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ਵਰ, ਜਿਸ ਦਾ ਨਾਮ ਯਾਹਵੇਹ ਸਰਬਸ਼ਕਤੀਮਾਨ ਹੈ,
19ਤੁਹਾਡੇ ਉਦੇਸ਼ ਮਹਾਨ ਹਨ ਅਤੇ ਤੁਹਾਡੇ ਕੰਮ ਮਹਾਨ ਹਨ। ਤੁਹਾਡੀਆਂ ਅੱਖਾਂ ਸਾਰੀ ਮਨੁੱਖਜਾਤੀ ਦੇ ਰਾਹਾਂ ਲਈ ਖੁੱਲੀਆਂ ਹਨ; ਤੁਸੀਂ ਹਰੇਕ ਵਿਅਕਤੀ ਨੂੰ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਦੇ ਹੱਕਦਾਰ ਅਨੁਸਾਰ ਇਨਾਮ ਦਿੰਦਾ ਹੈ।