ਯਿਰਮਿਯਾਹ 32

“ਦੇਖੋ ਸ਼ਹਿਰ ਨੂੰ ਲੈ ਜਾਣ ਲਈ ਘੇਰਾਬੰਦੀ ਦੇ ਢਲਾਣ ਕਿਵੇਂ ਬਣਾਏ ਗਏ ਹਨ। ਤਲਵਾਰ, ਕਾਲ ਅਤੇ ਬਿਮਾਰੀ ਦੇ ਕਾਰਨ, ਸ਼ਹਿਰ ਨੂੰ ਕਸਦੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜੋ ਇਸ ਉੱਤੇ ਹਮਲਾ ਕਰ ਰਹੇ ਹਨ। ਜੋ ਤੁੂੰ ਕਿਹਾ ਉਹ ਹੋਇਆ, ਜਿਵੇਂ ਤੂੰ ਹੁਣ ਆਪ ਵੇਖਿਆ ਹੈ।

Jeremiah 32:24 (UKJV) Behold the mounts, they are come unto the city to take it; and the city is given into the hand of the Chaldeans, that fight against it, because of the sword, and of the famine, and of the pestilence: and what you have spoken has come to pass; and, behold, you see it.

22ਤੂੰ ਉਹਨਾਂ ਨੂੰ ਇਹ ਧਰਤੀ ਦਿੱਤੀ ਸੀ ਜਿਸਦੀ ਤੁਸੀਂ ਉਹਨਾਂ ਦੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਇੱਕ ਅਜਿਹੀ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।

23ਉਹਨਾਂ ਨੇ ਉਸ ਵਿੱਚ ਆ ਕੇ ਇਸ ਉੱਤੇ ਕਬਜ਼ਾ ਕਰ ਲਿਆ, ਪਰ ਉਹਨਾਂ ਨੇ ਤੇਰੀ ਗੱਲ ਨਹੀਂ ਮੰਨੀ ਅਤੇ ਨਾ ਹੀ ਤੇਰੇ ਕਾਨੂੰਨ ਦੀ ਪਾਲਣਾ ਕੀਤੀ; ਉਹਨਾਂ ਨੇ ਉਹ ਨਹੀਂ ਕੀਤਾ ਜੋ ਤੂੰ ਉਹਨਾਂ ਨੂੰ ਕਰਨ ਦਾ ਹੁਕਮ ਦਿੱਤਾ ਸੀ। ਇਸ ਲਈ ਤੂੰ ਉਹਨਾਂ ਉੱਤੇ ਇਹ ਸਾਰੀ ਬੁਰਿਆਈ ਲਿਆਂਦੀ ਹੈ।

24“ਦੇਖੋ ਸ਼ਹਿਰ ਨੂੰ ਲੈ ਜਾਣ ਲਈ ਘੇਰਾਬੰਦੀ ਦੇ ਢਲਾਣ ਕਿਵੇਂ ਬਣਾਏ ਗਏ ਹਨ। ਤਲਵਾਰ, ਕਾਲ ਅਤੇ ਬਿਮਾਰੀ ਦੇ ਕਾਰਨ, ਸ਼ਹਿਰ ਨੂੰ ਕਸਦੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜੋ ਇਸ ਉੱਤੇ ਹਮਲਾ ਕਰ ਰਹੇ ਹਨ। ਜੋ ਤੁੂੰ ਕਿਹਾ ਉਹ ਹੋਇਆ, ਜਿਵੇਂ ਤੂੰ ਹੁਣ ਆਪ ਵੇਖਿਆ ਹੈ।

25ਹੇ ਪ੍ਰਭੂ ਯਾਹਵੇਹ, ਤੂੰ ਹੀ ਤਾਂ ਮੈਨੂੰ ਆਖਿਆ ਕਿ ਚਾਂਦੀ ਨਾਲ ਉਹ ਖੇਤ ਆਪਣੇ ਲਈ ਮੁੱਲ ਲੈ ਅਤੇ ਗਵਾਹਾਂ ਦੀ ਗਵਾਹੀ ਕਰਵਾ, ‘ਭਾਵੇਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ।’ ”

26ਫਿਰ ਯਿਰਮਿਯਾਹ ਨੂੰ ਯਾਹਵੇਹ ਦਾ ਬਚਨ ਆਇਆ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.