ਯਿਰਮਿਯਾਹ 32

ਹੇ ਪ੍ਰਭੂ ਯਾਹਵੇਹ, ਤੂੰ ਹੀ ਤਾਂ ਮੈਨੂੰ ਆਖਿਆ ਕਿ ਚਾਂਦੀ ਨਾਲ ਉਹ ਖੇਤ ਆਪਣੇ ਲਈ ਮੁੱਲ ਲੈ ਅਤੇ ਗਵਾਹਾਂ ਦੀ ਗਵਾਹੀ ਕਰਵਾ, ‘ਭਾਵੇਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ।’ ”

Jeremiah 32:25 (UKJV) And you have said unto me, O Lord GOD, Buy you the field for money, and take witnesses; for the city is given into the hand of the Chaldeans.

23ਉਹਨਾਂ ਨੇ ਉਸ ਵਿੱਚ ਆ ਕੇ ਇਸ ਉੱਤੇ ਕਬਜ਼ਾ ਕਰ ਲਿਆ, ਪਰ ਉਹਨਾਂ ਨੇ ਤੇਰੀ ਗੱਲ ਨਹੀਂ ਮੰਨੀ ਅਤੇ ਨਾ ਹੀ ਤੇਰੇ ਕਾਨੂੰਨ ਦੀ ਪਾਲਣਾ ਕੀਤੀ; ਉਹਨਾਂ ਨੇ ਉਹ ਨਹੀਂ ਕੀਤਾ ਜੋ ਤੂੰ ਉਹਨਾਂ ਨੂੰ ਕਰਨ ਦਾ ਹੁਕਮ ਦਿੱਤਾ ਸੀ। ਇਸ ਲਈ ਤੂੰ ਉਹਨਾਂ ਉੱਤੇ ਇਹ ਸਾਰੀ ਬੁਰਿਆਈ ਲਿਆਂਦੀ ਹੈ।

24“ਦੇਖੋ ਸ਼ਹਿਰ ਨੂੰ ਲੈ ਜਾਣ ਲਈ ਘੇਰਾਬੰਦੀ ਦੇ ਢਲਾਣ ਕਿਵੇਂ ਬਣਾਏ ਗਏ ਹਨ। ਤਲਵਾਰ, ਕਾਲ ਅਤੇ ਬਿਮਾਰੀ ਦੇ ਕਾਰਨ, ਸ਼ਹਿਰ ਨੂੰ ਕਸਦੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜੋ ਇਸ ਉੱਤੇ ਹਮਲਾ ਕਰ ਰਹੇ ਹਨ। ਜੋ ਤੁੂੰ ਕਿਹਾ ਉਹ ਹੋਇਆ, ਜਿਵੇਂ ਤੂੰ ਹੁਣ ਆਪ ਵੇਖਿਆ ਹੈ।

25ਹੇ ਪ੍ਰਭੂ ਯਾਹਵੇਹ, ਤੂੰ ਹੀ ਤਾਂ ਮੈਨੂੰ ਆਖਿਆ ਕਿ ਚਾਂਦੀ ਨਾਲ ਉਹ ਖੇਤ ਆਪਣੇ ਲਈ ਮੁੱਲ ਲੈ ਅਤੇ ਗਵਾਹਾਂ ਦੀ ਗਵਾਹੀ ਕਰਵਾ, ‘ਭਾਵੇਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ।’ ”

26ਫਿਰ ਯਿਰਮਿਯਾਹ ਨੂੰ ਯਾਹਵੇਹ ਦਾ ਬਚਨ ਆਇਆ:

27“ਮੈਂ ਯਾਹਵੇਹ ਸਾਰੀ ਮਨੁੱਖਜਾਤੀ ਦਾ ਪਰਮੇਸ਼ਵਰ ਹਾਂ। ਕੀ ਮੇਰੇ ਲਈ ਕੁਝ ਬਹੁਤ ਔਖਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.