ਯਿਰਮਿਯਾਹ 32

“ਫਿਰ, ਜਿਵੇਂ ਯਾਹਵੇਹ ਨੇ ਕਿਹਾ ਸੀ, ਮੇਰਾ ਚਚੇਰਾ ਭਰਾ ਹਨਮਏਲ ਪਹਿਰੇਦਾਰ ਦੇ ਵਿਹੜੇ ਵਿੱਚ ਮੇਰੇ ਕੋਲ ਆਇਆ ਅਤੇ ਕਿਹਾ, ‘ਬਿਨਯਾਮੀਨ ਦੇ ਇਲਾਕੇ ਵਿੱਚ ਅਨਾਥੋਥ ਵਿੱਚ ਮੇਰਾ ਖੇਤ ਖਰੀਦ ਲੈ। ਕਿਉਂਕਿ ਇਸ ਨੂੰ ਛੁਡਾਉਣਾ ਅਤੇ ਇਸਨੂੰ ਆਪਣੇ ਕੋਲ ਰੱਖਣਾ ਤੁਹਾਡਾ ਅਧਿਕਾਰ ਹੈ, ਇਸ ਲਈ ਇਸਨੂੰ ਆਪਣੇ ਲਈ ਖਰੀਦੋ।’ “ਮੈਂ ਜਾਣਦਾ ਸੀ ਕਿ ਇਹ ਯਾਹਵੇਹ ਦਾ ਬਚਨ ਸੀ;

Jeremiah 32:8 (UKJV) So Hanameel mine uncle's son came to me in the court of the prison according to the word of the LORD, and said unto me, Buy my field, I pray you, that is in Anathoth, which is in the country of Benjamin: for the right of inheritance is yours, and the redemption is yours; buy it for yourself. Then I knew that this was the word of the LORD.

6ਯਿਰਮਿਯਾਹ ਨੇ ਆਖਿਆ, “ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

7ਤੇਰੇ ਚਾਚੇ ਸ਼ੱਲੂਮ ਦਾ ਪੁੱਤਰ ਹਨਮਏਲ ਤੇਰੇ ਕੋਲ ਆ ਕੇ ਆਖੇਗਾ, ‘ਅਨਾਥੋਥ ਵਿੱਚ ਮੇਰਾ ਖੇਤ ਖਰੀਦ ਲੈ ਕਿਉਂਕਿ ਇਹ ਤੁਹਾਡਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਹੈ। ਇਸ ਨੂੰ ਖਰੀਦਣ ਦਾ ਅਧਿਕਾਰ ਅਤੇ ਫਰਜ਼ ਹੈ।’

8“ਫਿਰ, ਜਿਵੇਂ ਯਾਹਵੇਹ ਨੇ ਕਿਹਾ ਸੀ, ਮੇਰਾ ਚਚੇਰਾ ਭਰਾ ਹਨਮਏਲ ਪਹਿਰੇਦਾਰ ਦੇ ਵਿਹੜੇ ਵਿੱਚ ਮੇਰੇ ਕੋਲ ਆਇਆ ਅਤੇ ਕਿਹਾ, ‘ਬਿਨਯਾਮੀਨ ਦੇ ਇਲਾਕੇ ਵਿੱਚ ਅਨਾਥੋਥ ਵਿੱਚ ਮੇਰਾ ਖੇਤ ਖਰੀਦ ਲੈ। ਕਿਉਂਕਿ ਇਸ ਨੂੰ ਛੁਡਾਉਣਾ ਅਤੇ ਇਸਨੂੰ ਆਪਣੇ ਕੋਲ ਰੱਖਣਾ ਤੁਹਾਡਾ ਅਧਿਕਾਰ ਹੈ, ਇਸ ਲਈ ਇਸਨੂੰ ਆਪਣੇ ਲਈ ਖਰੀਦੋ।’ “ਮੈਂ ਜਾਣਦਾ ਸੀ ਕਿ ਇਹ ਯਾਹਵੇਹ ਦਾ ਬਚਨ ਸੀ;

9ਮੈਂ ਉਸ ਖੇਤ ਨੂੰ ਜਿਹੜਾ ਅਨਾਥੋਥ ਵਿੱਚ ਸੀ ਆਪਣੇ ਚਾਚੇ ਦੇ ਪੁੱਤਰ ਹਨਮਏਲ ਤੋਂ ਮੁੱਲ ਲੈ ਲਿਆ ਅਤੇ ਮੈਂ ਉਹ ਨੂੰ ਤੋਲ ਕੇ ਚਾਂਦੀ ਦਿੱਤੀ ਅਰਥਾਤ ਦੋ ਸੌ ਗ੍ਰਾਮ ਚਾਂਦੀ।

10ਤਾਂ ਮੈਂ ਬੈ-ਨਾਮੇ ਉੱਤੇ ਦਸਖ਼ਤ ਕੀਤੇ, ਮੋਹਰ ਲਾਈ ਅਤੇ ਗਵਾਹਾਂ ਨੇ ਗਵਾਹੀ ਦਿੱਤੀ, ਅਤੇ ਤੱਕੜੀ ਤੇ ਚਾਂਦੀ ਨੂੰ ਤੋਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.