ਯਿਰਮਿਯਾਹ 33

“ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਇਸ ਸਥਾਨ ਵਿੱਚ, ਜਿਹੜਾ ਵਿਰਾਨ, ਲੋਕਾਂ ਅਤੇ ਜਾਨਵਰਾਂ ਤੋਂ ਬਿਨ੍ਹਾਂ ਹੈ ਇਸ ਦੇ ਸਾਰੇ ਕਸਬਿਆਂ ਵਿੱਚ ਚਰਵਾਹਿਆਂ ਲਈ ਆਪਣੇ ਇੱਜੜਾਂ ਨੂੰ ਆਰਾਮ ਕਰਨ ਲਈ ਫਿਰ ਤੋਂ ਚਰਾਗਾਹਾਂ ਹੋਣਗੀਆਂ।

Jeremiah 33:12 (UKJV) Thus says the LORD of hosts; Again in this place, which is desolate without man and without beast, and in all the cities thereof, shall be an habitation of shepherds causing their flocks to lie down.

10“ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਕਿ ਇਸ ਸਥਾਨ ਵਿੱਚ ਜਿਹ ਨੂੰ ਤੁਸੀਂ ਆਖਦੇ ਹੋ ਕਿ ਉਹ ਵਿਰਾਨ ਹੈ, ਨਾ ਉੱਥੇ ਆਦਮੀ ਹੈ, ਨਾ ਡੰਗਰ, ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯੇਰੂਸ਼ਲੇਮ ਦੇ ਚੌਂਕਾਂ ਵਿੱਚ ਜਿਹੜੇ ਉੱਜੜੇ-ਪੁੱਜੜੇ ਪਏ ਹਨ ਜਿੱਥੇ ਨਾ ਆਦਮੀ, ਨਾ ਵੱਸਣ ਵਾਲਾ, ਨਾ ਡੰਗਰ ਹੈ,

11ਇੱਕ ਵਾਰ ਫਿਰ ਅਨੰਦ ਅਤੇ ਅਨੰਦ ਦੀਆਂ ਆਵਾਜ਼ਾਂ, ਲਾੜੇ ਅਤੇ ਲਾੜੀ ਦੀਆਂ ਆਵਾਜ਼ਾਂ ਅਤੇ ਉਹਨਾਂ ਦੀਆਂ ਆਵਾਜ਼ਾਂ ਸੁਣਨਗੀਆਂ। ਜੋ ਯਾਹਵੇਹ ਦੇ ਘਰ ਵਿੱਚ ਧੰਨਵਾਦ ਦੀਆਂ ਭੇਟਾਂ ਲਿਆਉਂਦੇ ਹਨ, “ ‘ “ਸਰਬਸ਼ਕਤੀਮਾਨ ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਯਾਹਵੇਹ ਭਲਾ ਹੈ; ਉਸਦਾ ਪਿਆਰ ਸਦਾ ਦਾ ਹੈ।” ਕਿਉਂਕਿ ਮੈਂ ਉਹਨਾਂ ਦੀ ਇਸ ਦੇਸ਼ ਦੀ ਗ਼ੁਲਾਮੀ ਨੂੰ ਪਹਿਲੇ ਵਾਂਗੂੰ ਬਹਾਲ ਕਰ ਦਿਆਂਗਾ ਜਿਵੇਂ ਉਹ ਪਹਿਲਾਂ ਸਨ,’ ਯਾਹਵੇਹ ਆਖਦਾ ਹੈ।

12“ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਇਸ ਸਥਾਨ ਵਿੱਚ, ਜਿਹੜਾ ਵਿਰਾਨ, ਲੋਕਾਂ ਅਤੇ ਜਾਨਵਰਾਂ ਤੋਂ ਬਿਨ੍ਹਾਂ ਹੈ ਇਸ ਦੇ ਸਾਰੇ ਕਸਬਿਆਂ ਵਿੱਚ ਚਰਵਾਹਿਆਂ ਲਈ ਆਪਣੇ ਇੱਜੜਾਂ ਨੂੰ ਆਰਾਮ ਕਰਨ ਲਈ ਫਿਰ ਤੋਂ ਚਰਾਗਾਹਾਂ ਹੋਣਗੀਆਂ।

13ਪਹਾੜੀ ਦੇਸ਼ ਦੇ ਕਸਬਿਆਂ ਵਿੱਚ, ਪੱਛਮੀ ਤਲਹੱਟੀਆਂ ਵਿੱਚ ਅਤੇ ਨੇਗੇਵ ਵਿੱਚ, ਬਿਨਯਾਮੀਨ ਦੇ ਇਲਾਕੇ ਵਿੱਚ, ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਅਤੇ ਯਹੂਦਾਹ ਦੇ ਕਸਬਿਆਂ ਵਿੱਚ, ਇੱਜੜ ਉਸ ਦੇ ਹੱਥਾਂ ਵਿੱਚੋਂ ਲੰਘਣਗੇ ਜੋ ਉਹਨਾਂ ਨੂੰ ਗਿਣਦਾ ਹੈ,’ ਯਾਹਵੇਹ ਆਖਦਾ ਹੈ।

14“ ‘ਵੇਖੋ ਉਹ ਦਿਨ ਆ ਰਹੇ ਹਨ,’ ਯਾਹਵੇਹ ਦਾ ਵਾਕ ਹੈ ਜਦੋਂ ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਕੀਤੇ ਚੰਗੇ ਵਾਅਦੇ ਨੂੰ ਪੂਰਾ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.